ਮਹਿੰਦਰ ਝੱਮਟ ਨੇ ਗੁਰੂ ਜੀ ਦੇ ਚਰਨਾਂ ਵਿੱਚ ਸਜਿਦਾ ਕਰਦਿਆਂ ਕਿਹਾ “ਮੈਂ ਧੂੜ ਹਾਂ ਤੇਰੇ ਚਰਨਾਂ ਦੀ”

ਸਰੀ /ਵੈਨਕੂਵਰ (ਸਮਾਜ ਵੀਕਲੀ) ( ਕੁਲਦੀਪ ਚੁੰਬਰ)– ਗਾਇਕ ਮਹਿੰਦਰ ਸਿੰਘ ਝੱਮਟ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਪਿਆਰ ਬਾਣੀ ਦੀ ਗੱਲ ਕਰਦਿਆਂ ਦੱਸਿਆ “ਮੈਂ ਧੂੜ ਹਾਂ ਤੇਰੇ ਚਰਨਾਂ ਦੀ” ਟ੍ਰੈਕ ਜਲਦ ਰਿਲੀਜ਼ ਕੀਤਾ ਜਾ ਰਿਹਾ ਹੈ । ਜਿਸ ਦੀ ਜਾਣਕਾਰੀ ਦਿੰਦਿਆਂ ਉਸ ਨੇ ਦੱਸਿਆ ਕਿ ਉਸਦੇ ਇਸ ਟ੍ਰੈਕ “ਮੈਂ ਧੂੜ ਹਾਂ ਤੇਰੇ ਚਰਨਾਂ ਦੀ” ਨੂੰ ਗੀਤਕਾਰ ਲਲਿਤ ਸ਼ਰਮਾ ਬੰਟੀ ਬਰੋਟਾ ਨੇ ਕਲਮਬੱਧ ਕੀਤਾ ਹੈ । ਐਸ ਸੀਰੀਜ਼ ਅਤੇ ਹਰਸ਼ਿੰਦਰ ਕੌਰ ਬਰਾੜ ਇਸ ਨੂੰ ਪੇਸ਼ ਕਰ ਰਹੇ ਹਨ। ਸਾਹਿਬ ਹੀਰਾ ਵਲੋਂ ਇਸ ਦਾ ਸੰਗੀਤ ਤਿਆਰ ਕੀਤਾ ਗਿਆ ਹੈ । ਜਿਕਰ ਯੋਗ ਹੈ ਕਿ ਮਹਿੰਦਰ ਸਿੰਘ ਝੱਮਟ ਜਿੱਥੇ ਇਕ ਗਾਇਕ ਗੀਤਕਾਰ ਵਜੋਂ ਜਾਣੀ ਪਹਿਚਾਣੀ ਸ਼ਖ਼ਸੀਅਤ ਹੈ , ਉੱਥੇ ਹੀ ਉਸ ਵਲੋਂ ਕੋਹਿਨੂਰ ਟਾਈਮਜ਼ ਨਿਊਜ਼ ਪੇਪਰ ਵੀ ਸਿਕੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ । ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਿਤ ਕੀਤੇ ਇਸ ਟਰੈਕ ਦੀਆਂ ਤਿਆਰੀਆਂ ਵੀਡੀਓ ਮੁਕੰਮਲ ਹੋ ਚੁੱਕੀਆਂ ਹਨ, ਜੋ ਜਲਦੀ ਸੰਗਤ ਦੀ ਝੋਲੀ ਪਾਈਆਂ ਜਾਣਗੀਆਂ । ਮਹਿੰਦਰ ਸਿੰਘ ਝੱਮਟ ਨੂੰ ਪੂਰਨ ਆਸ ਹੈ ਕਿ ਉਸਦੇ ਇਸ ਟ੍ਰੈਕ ਧੂੜ ਹਾਂ ਤੇਰੇ ਚਰਨਾਂ ਦੀ ਨੂੰ ਸੰਗਤ ਪਿਆਰ ਅਤੇ ਸਤਿਕਾਰ ਦੇ ਨਿਵਾਜੇਗੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗਾਇਕਾ ਰਜ਼ਾ ਹੀਰ ਦੇ ਟ੍ਰੈਕ “ਤੂੰ ਹੀ ਤੂੰ” ਨੂੰ ਸੰਗਤ ਨੇ ਦਿੱਤਾ ਭਰਵਾਂ ਹੁੰਗਾਰਾ- ਰਾਮ ਭੋਗਪੁਰੀਆ
Next articleਸੂਫੀ ਗਾਇਕ ਅਮਾਨ ਅਲੀ ਖ਼ਾਨ ਨੂੰ ਸੰਤ ਨਿਰੰਜਨ ਦਾਸ ਜੀ ਨੇ ਡੇਰਾ ਸੱਚਖੰਡ ਬੱਲਾਂ ਤੋਂ ਦਿੱਤਾ ਆਸ਼ੀਰਵਾਦ