ਜਲੰਧਰ— ਪੰਜਾਬ ਦੀ ਜਲੰਧਰ ਪੱਛਮੀ ਜ਼ਿਮਨੀ ਚੋਣ ‘ਚ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ‘ਆਪ’ ਉਮੀਦਵਾਰ ਮਹਿੰਦਰ ਭਗਤ ਆਉਣ ਵਾਲੇ ਦਿਨਾਂ ‘ਚ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ। ਜਾਣਕਾਰੀ ਮੁਤਾਬਕ ਸਰਕਾਰ ਨੇ ਇਸ ਲਈ ਗਵਰਨਰ ਹਾਊਸ ਤੋਂ ਸਮਾਂ ਮੰਗਿਆ ਹੈ।ਸੂਤਰਾਂ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਕੈਬਨਿਟ ਵਿੱਚ ਖੇਡ ਮੰਤਰੀ ਦਾ ਅਹੁਦਾ ਮਹਿੰਦਰ ਭਗਤ ਨੂੰ ਸੌਂਪ ਸਕਦੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੀਤ ਹੇਅਰ ਖੇਡ ਮੰਤਰੀ ਰਹਿ ਚੁੱਕੇ ਹਨ ਪਰ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਥਾਂ ਕੋਈ ਨਵਾਂ ਮੰਤਰੀ ਨਹੀਂ ਬਣਾਇਆ ਗਿਆ। ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਭਗਤ ਨੂੰ ਇਹ ਅਹੁਦਾ ਦਿੱਤਾ ਜਾ ਸਕਦਾ ਹੈ ਦੱਸ ਦੇਈਏ ਕਿ ਜਲੰਧਰ ਸਪੋਰਟਸ ਇੰਡਸਟਰੀ ਦਾ ਹੱਬ ਹੈ। ਜੇਕਰ ਮਹਿੰਦਰ ਭਗਤ ਖੇਡ ਮੰਤਰੀ ਬਣਦੇ ਹਨ ਤਾਂ ਸ਼ਹਿਰ ਦੀ ਖੇਡ ਸਨਅਤ ਨੂੰ ਨਵੀਂ ਉਮੀਦ ਮਿਲੇਗੀ। ਅਜਿਹੇ ‘ਚ ਇਹ ਵਿਭਾਗ ਉਨ੍ਹਾਂ ਲਈ ਜ਼ਿਆਦਾ ਢੁੱਕਵਾਂ ਮੰਨਿਆ ਜਾ ਰਿਹਾ ਹੈ, ਜ਼ਿਕਰਯੋਗ ਹੈ ਕਿ ਜਲੰਧਰ ਉਪ ਚੋਣ ‘ਚ ‘ਆਪ’ ਉਮੀਦਵਾਰ ਮਹਿੰਦਰ ਭਗਤ 37325 ਵੋਟਾਂ ਨਾਲ ਜੇਤੂ ਰਹੇ ਹਨ। ਦੂਜੇ ਸਥਾਨ ‘ਤੇ ਭਾਜਪਾ, ਤੀਜੇ ਸਥਾਨ ‘ਤੇ ਕਾਂਗਰਸ ਰਹੀ। ਮਹਿੰਦਰ ਭਗਤ ਨੂੰ ਕੁੱਲ 55246 ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਕਾਂਗਰਸ ਦੀ ਸੁਰਿੰਦਰ ਕੌਰ ਨੂੰ 16757, ਭਾਜਪਾ ਦੀ ਸ਼ੀਤਲ ਅੰਗੁਰਾਲ ਨੂੰ 17921, ਅਕਾਲੀ ਦਲ ਦੀ ਸੁਰਜੀਤ ਕੌਰ ਨੂੰ 1242 ਅਤੇ ਬਸਪਾ ਦੇ ਬਿੰਦਰ ਕੁਮਾਰ ਨੂੰ 734 ਵੋਟਾਂ ਮਿਲੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly