ਪੰਜਾਬ ਦੇ ਮਹਿਬੂਬ ਲੀਡਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ‘ਬੰਦੀ ਛੋੜ ਮਾਰਚ’ 12 ਨੂੰ

ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਪਰਿਵਾਰਕ 
ਮੈਂਬਰ ਵੀ ਬਣਨਗੇ ਮਾਰਚ ਦਾ ਹਿੱਸਾ_ ਹਰੀਏਵਾਲਾ/ਨਾਥੇਵਾਲਾ 
ਬਾਘਾਪੁਰਾਣਾ/ਨਿਹਾਲ ਸਿੰਘ ਵਾਲਾ(ਸਮਾਜ ਵੀਕਲੀ) (ਬੇਅੰਤ ਗਿੱਲ)
ਹਲਕਾ ਬਾਘਾਪੁਰਾਣਾ ਦੇ ਪੰਥ ਦਰਦੀਆਂ ਵੱਲੋਂ ਸਮੁੱਚੇ ਹਲਕੇ ਦੇ ਸਹਿਯੋਗ ਨਾਲ ‘ਬੰਦੀ ਛੋੜ ਮੋਟਰਸਾਇਕਲ ਮਾਰਚ’ ਕੱਢਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਥਕ ਆਗੂ ਭਾਈ ਦਵਿੰਦਰ ਸਿੰਘ ਹਰੀਏਵਾਲਾ, ਗੁਰਸੇਵਕ ਸਿੰਘ ਨਾਥੇਵਾਲਾ, ਜਗਤਾਰ ਸਿੰਘ ਹਰੀਏਵਾਲਾ, ਗੁਰਭੇਜ ਸਿੰਘ ਹਰੀਏਵਾਲਾ, ਕੰਵਲਜੀਤ ਸਿੰਘ ਸੋਨੀ ਅਤੇ ਹੋਰ ਪ੍ਰਬੰਧਕ ਮੈਂਬਰਾਂ ਨੇ ਦੱਸਿਆ ਕਿ ਇਹ ‘ਬੰਦੀ ਛੋੜ ਮੋਟਰਸਾਇਕਲ ਮਾਰਚ’ ਮਿਤੀ 12 ਜੁਲਾਈ ਦਿਨ ਸ਼ੁੱਕਰਵਾਰ ਨੂੰ ਸਵੇਰੇ ਪਿੰਡ ਮਾਹਲਾ ਕਲਾਂ ਦੀ ਦਾਣਾ ਮੰਡੀ ਤੋਂ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋ ਕੇ ਨਿਹਾਲ ਸਿੰਘ ਵਾਲਾ ਵਿਖੇ ਜਾ ਕੇ ਜੈਕਾਰਿਆਂ ਦੀ ਗੂੰਜ ਨਾਲ ਸੰਪੰਨ ਹੋਵੇਗਾ। ਇਸ ਮੌਕੇ ਪੰਥਕ ਸਮਝ ਰੱਖਣ ਵਾਲੇ ਲੋਕਾਂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਸਭ ਝੂਠ ਦੇ ਪਲੰਦਿਆਂ ਨੂੰ ਪਛਾੜ ਕੇ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਐੱਮ ਪੀ ਬਣੇ ਹਨ, ਪਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦਾ ਪੁੱਤ ਬਣ ਕੇ ਪੰਜਾਬ ਨੂੰ ਦਗਾ ਦੇ ਰਿਹਾ ਹੈ। ਪਿਛਲੇ 30-30 ਸਾਲਾਂ ਤੋਂ ਜੇਲ੍ਹਾਂ ਵਿੱਚ ਬੈਠੇ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਦਿੱਲੀ ਸਿੱਖਾਂ ਨਾਲ ਬੁਰਾ ਵਤੀਰਾ ਕਰਦਿਆਂ  ਸਿੱਖਾਂ ਨੂੰ ਆਪਣਾ ਵੱਖਰਾ ਰਾਜ ਸਥਾਪਿਤ ਕਰਨ ਲਈ ਮਜ਼ਬੂਰ ਕਰ ਰਹੀ ਹੈ। ਉਨ੍ਹਾਂ ਬੋਲਦਿਆਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਅਤੇ ਪੰਜਾਬ ਦੇ ਮਹਿਬੂਬ ਨੌਜਵਾਨ ਲੀਡਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਉਨ੍ਹਾਂ ਦੇ ਨਾਲ ਸਮੂਹ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਲਈ ਸਾਰੇ ਪੰਜਾਬ ਵਾਸੀਆਂ ਨੂੰ ਇੱਕਮੁੱਠ ਹੋਣਾ ਪਵੇਗਾ। ਇਸ ਮੌਕੇ ਭਾਈ ਦਵਿੰਦਰ ਸਿੰਘ ਹਰੀਏਵਾਲਾ ਨੇ ਦੱਸਿਆ ਕਿ  ਮਾਹਲਾ ਕਲਾਂ ਦੀ ਅਨਾਜ਼ ਮੰਡੀ ਤੋਂ ਤੁਰਿਆ ‘ਬੰਦੀ ਛੋੜ ਮੋਟਰਸਾਈਕਲ ਮਾਰਚ’ ਲੰਗੇਆਣਾ ਪੁਰਾਣਾ, ਲੰਗੇਆਣਾ ਨਵਾਂ, ਆਲਮਵਾਲਾ, ਬਾਘਾਪੁਰਾਣਾ, ਨੱਥੋਕੇ ਬੱਸ ਸਟੈਂਡ, ਫੂਲੇਵਾਲਾ ਪੁਲ ਅਤੇ ਮਾਣੂੰਕੇ ਹੁੰਦਾ ਹੋਇਆ ਨਿਹਾਲ ਸਿੰਘ ਵਾਲਾ ਪਹੁੰਚ ਕੇ  ਸੰਪੂਰਨ ਹੋਵੇਗਾ। ਇਸ ਮੌਕੇ ‘ਬੰਦੀ ਛੋੜ ਮੋਟਰਸਾਈਕਲ ਮਾਰਚ’ ਦਾ ਹਿੱਸਾ ਬਣਨ ਲਈ ਹਲਕੇ ਦੇ ਸਭ  ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ। ਇਸ ਮਾਰਚ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਪਰਿਵਾਰਕ ਮੈਂਬਰ ਵੀ ਸ਼ਮੂਲੀਅਤ ਕਰ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਰਕਾਰੀ ਸਕੂਲ ਦੱਪਰ ਦੀ ਵਿਦਿਆਰਥਣ ਨੇ ਪਾਸ ਕੀਤਾ NMMS ਦਾ ਪੇਪਰ
Next articleਛੇਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਤੇ 21 ਜੁਲਾਈ ਦੀ ਜਲੰਧਰ ਕਨਵੈਨਸ਼ਨ ਦੀ ਤਿਆਰੀ ਸੰਬੰਧੀ ਮੀਟਿੰਗ ਹੋਈ -ਮਾਸਟਰ ਪਰਮਵੇਦ