ਮਹਾਰਿਸ਼ੀ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ – ਯਾਤਰਾ

( ਸ਼੍ਰੀ ਅਨੰਦਪੁਰ ਸਾਹਿਬ ) (ਸਮਾਜ ਵੀਕਲੀ) ਧਰਮਾਣੀ ਗੰਗੂਵਾਲ ਬਾਸੋਵਾਲ ਕਲੋਨੀ ਦੇ ਸ੍ਰੀ ਮਹਾਰਿਸ਼ੀ ਵਾਲਮੀਕੀ ਮੰਦਿਰ ਤੋਂ ਸੰਗਤਾਂ ਦੇ ਭਾਰੀ ਇਕੱਠ ਦੇ ਨਾਲ਼ ਭਗਵਾਨ ਸ੍ਰੀ ਵਾਲਮੀਕੀ ਜੀ ਦੇ ਜਨਮ ਦਿਵਸ ਨਾਲ਼ ਸੰਬੰਧਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ , ਜਿਸ ਵਿੱਚ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਇਸ ਸ਼ੋਭਾ ਯਾਤਰਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਟਰੈਕਟਰ , ਟਰਾਲੀਆਂ , ਸਕੂਟਰਾਂ ,  ਮੋਟਰਸਾਈਕਲਾਂ ਅਤੇ ਪੈਦਲ ਸ਼ਾਮਿਲ ਹੋਈਆਂ ਤੇ ਉਹਨਾਂ ਨੇ ਮਹਾਂਰਿਸ਼ੀ ਵਾਲਮੀਕੀ ਜੀ ਦੇ ਚਰਨਾਂ ਵਿੱਚ ਹਾਜਰੀ ਲਗਵਾਈ। ਇਹ ਸ਼ੋਭਾ ਯਾਤਰਾ ਗੰਗੂਵਾਲ ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਰਾਮਾਡ੍ਰਾਮਾਟਿਕ ਕਮੇਟੀ ਗੰਗੂਵਾਲ ਬਾਸੋਵਾਲ ਕਲੌਨੀ , ਪਿੰਡ ਗੰਗੂਵਾਲ , ਗੰਗੂਵਾਲ ਮੋੜ , ਬਾਸੋਵਾਲ , ਸੁਹੇਲਾ ਘੋੜਾ ਆਦਿ ਪਿੰਡਾਂ ਵਿੱਚ ਕੱਢੀ ਗਈ। ਇਸ ਮੌਕੇ ਮਹਾਰਿਸ਼ੀ ਵਾਲਮੀਕੀ ਜੀ ਦੇ ਪ੍ਰਸਿੱਧ ਮੰਦਿਰ ਸੁਹੇਲਾ ਘੋੜਾ ਵਿਖੇ ਵੀ ਇਹ ਸ਼ੋਭਾ ਯਾਤਰਾ ਵਿਸ਼ੇਸ਼ ਤੌਰ ‘ਤੇ ਪਹੁੰਚੀ ਅਤੇ ਉਥੋਂ ਦੇ ਮੁੱਖ ਸੇਵਾਦਾਰ ਧਰਮਪਾਲ ਜੀ ਨੇ ਸੰਗਤਾਂ ਦਾ ਦਿਲੋਂ ਸਵਾਗਤ ਕੀਤਾ ਅਤੇ ਉੱਥੇ ਸੰਗਤਾਂ ਦੇ ਲਈ ਲੰਗਰ – ਪਾਣੀ , ਪ੍ਰਸ਼ਾਦ ਆਦਿ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਸ਼ੋਭਾ ਯਾਤਰਾ ਦੌਰਾਨ ਧਾਰਮਿਕ ਝਾਂਕੀਆਂ ਦੀ ਪ੍ਰਸਤੁਤੀ ਖਿੱਚ ਦਾ ਕੇਂਦਰ ਬਣੀ। ਇਸ ਤੋਂ ਦੂਸਰੇ ਦਿਨ ਮਹਾਰਿਸ਼ੀ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਮੌਕੇ ਗੰਗੂਵਾਲ ਵਿਖੇ ਮਹਾਂਰਿਸ਼ੀ ਵਾਲਮੀਕੀ ਜੀ ਦੇ ਮੰਦਿਰ ਵਿਖੇ ਵਿਸ਼ਾਲ ਭੰਡਾਰੇ ਦਾ ਵੀ ਆਯੋਜਨ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਸੂਬੇ ਸਿੰਘ , ਵਾਈਸ ਪ੍ਰਧਾਨ ਪ੍ਰਦੀਪ ਕੁਮਾਰ , ਸੈਕਟਰੀ ਰਵੀ ਕੁਮਾਰ , ਕੈਸ਼ੀਅਰ ਕਰਨ ਕੁਮਾਰ , ਸੰਜੀਵ ਕੁਮਾਰ ਸੰਜੀ , ਕੁਲਦੀਪ ਸਿੰਘ , ਸੰਜੀਵ ਕੁਮਾਰ , ਸ਼ੰਨੂ , ਰਾਜਕੁਮਾਰ ਰੀਂਪੂ , ਮਾਸਟਰ ਸੰਜੀਵ ਧਰਮਾਣੀ ,  ਸੁਨੀਲ ਕੁਮਾਰ ਕੁੱਕੀ , ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਰਾਮਾਡ੍ਰਾਮਾਟਿਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਦੇ ਪ੍ਰਧਾਨ ਤੇ ਬਾਸੋਵਾਲ ਕਲੋਨੀ ਦੇ ਸਰਪੰਚ ਲੱਕੀ ਕਪਿਲਾ , ਕਰਮਜੀਤ ਲੱਕੀ , ਪਰਮਜੀਤ ਕੁਮਾਰ ਚੀਟੂ ,  ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਹੋਈਆਂ ਤੇ ਪ੍ਰਭੂ ਦੀ ਭਜਨ ਬੰਦਗੀ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਆਉ ਅਸੀਂ ਧੱਕੇਸ਼ਾਹੀ ਤੋਂ ਮੁਕਤ ਸਮਾਜ ਲਈ ਮਿਲ ਕੇ ਕੰਮ ਕਰੀਏ
Next articleਲੁਧਿਆਣਾ ਅਕੈਡਮੀ ਵਲੋਂ ਬੌਧਿਕ ਸੰਪਤੀ ਨੂੰ ਸਕੈਨ ਕਰਾਉਣ ਦਾ ਮਾਮਲਾ: 2