(ਸਮਾਜ ਵੀਕਲੀ)
ਭਾਰਤ ਦੇ ਇਤਿਹਾਸ ਵਿੱਚ ਹੋਏ, ਮਹਾਨ ਰਾਜਪੂਤ ਯੋਧੇ ਅਤੇ ਵੀਰਾਂਗਣਾਂ,
ਪਹਿਲਾਂ ਮੁਗਲਾਂ, ਮੰਗੋਲਾਂ ਤੇ ਅਬਦਾਲੀ ਹਮਲਿਆਂ ਦਾ ਕਰਦੇ ਸੀ ਮੁਕਾਬਲਾ।
ਦੇਸ਼ ਨੂੰ ਬਚਾਇਆ ਯੋਧਿਆਂ ਨੇ, ਡਾਕੂਆਂ ਤੋਂ ਜਿਹੜੇ ਪਾਉਂਦੇ ਸੀ ਚਾਂਗਰਾਂ,
ਫਿਰ ਅੰਗਰੇਜ਼ੀ ਰਾਜ ਵੇਲੇ, ਫੁੱਟ ਪਾਊ ਨੀਤੀ ਤੋਂ, ਮਸੀਂ ਛੁਡਾਇਆ ਪੱਲਾ।
ਕੰਡਿਆਲੀ ਨੂੰ ਜਿੰਨਾਂ ਕੱਟੋ,ਸਮੇਂ ਨਾਲ ਦੁਬਾਰਾ ਉਗ ਪੈਂਦੀ,
ਇਹ ਤਾਂ ਲੋਕਾਂ ਨੂੰ ਚਾਹੀਦਾ, ਦੇਸ਼ ਵਿਰੋਧੀ ਤਾਕਤਾਂ ਨੂੰ ਮਾਤ ਦੇਣ।
ਮਹਾਰਾਣਾ ਪ੍ਰਤਾਪ ਵਰਗੇ ਸੂਰਬੀਰਾਂ ਦੀ ਲੋੜ ਸਦਾ ਹੈ ਪੈਂਦੀ,
ਹਿੰਸਕ ਕਾਰਵਾਈਆਂ ਕਰਨ ਵਾਲਿਆਂ ਤੋਂ,ਦੁਖੀ ਲੋਕਾਈ ਨੂੰ ਨਿਜਾਤ ਦੇਣ।
ਮਹਾਰਾਣਾ ਪ੍ਰਤਾਪ,ਸਿਸੋਦੀਆ ਖਾਨਦਾਨ ਨਾਲ ਸੰਬੰਧਿਤ ਮੇਵਾੜ ਦੇ ਰਾਜਾ,
ਜਨਮ ਹੋਇਆ 1540’ਚ, ਬਹਾਦਰ ਸਨ ਹੱਕ- ਸੱਚ ਦੀ ਲੜਨ ਵਾਲੇ ਲੜਾਈ।
ਰਾਣਾ ਸਾਂਗਾ ਦੇ ਪੋਤਰੇ ਝੂਠ ਦੇ ਖਿਲਾਫ਼ ਹਮੇਸ਼ਾ ਲਾਉਂਦੇ ਸੀ ਆਵਾਜਾ,
ਜਨਵਰੀ 1597’ਚ, ਧੋਖੇ ਨਾਲ ਹੋਏ ਸ਼ਹੀਦ, ਅਕਬਰ ਦੇ ਵਿਰੁੱਧ ਹਲਦੀਘਾਟੀ ਮੈਦਾਨ ਚ ਦੋ ਵਾਰ ਹੋਈ ਅਸਾਵੀਂ ਲੜਾਈ।
ਅਕਬਰ ਦੀ ਫੌਜ ਸੀ 80ਹਜਾਰ ਮਹਾਰਾਣਾ ਪ੍ਰਤਾਪ ਕੋਲ ਸਨ 20 ਹਜ਼ਾਰ ਸਿਪਾਹੀ,
ਫਿਰ ਵੀ ਅਕਬਰ ਦੇ ਕੈਂਪ ਵਿੱਚ ਰਹੀ ਉਦਾਸੀ ਛਾਈ।
ਬਾਬੇ ਨਾਨਕ ਤੋਂ ਬਾਅਦ ਹੋਏ, ਰਾਜਪੁਤਾਨੇ ਦੀ ਧਰਤੀ ਦੇ ਕਰਮਯੋਗੀ,
ਸਾਰੀ ਉਮਰ ਉਨ੍ਹਾਂ ਦੇ ਅਸੂਲਾਂ’ਤੇ,ਹੀ ਉਮਰ ਭੋਗੀ ।
ਭਾਵੇਂ ਰਾਜਘਰਾਣੇ’ਚ,ਸੀ ਜਨਮ ਹੋਇਆ, ਬਨਵਾਸ ਕੱਟਿਆ ਭੁੱਖੇ ਰਹਿ ਕੇ,
ਆਉਂਦੀਆਂ ਨਸਲਾਂ ਲਈ ਬਣੇ ਹੀਰੋ, ਚਮਕੇ ਨਕਸ਼ੇ ਤੇ ਹੀਰੇ ਬਣਕੇ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly