HOME ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ 302ਵਾਂ ਜਨਮ ਦਿਹਾੜਾ ‘ਮਿਸਲ ਡੇਅ’ ਵਜੋਂ...

ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ 302ਵਾਂ ਜਨਮ ਦਿਹਾੜਾ ‘ਮਿਸਲ ਡੇਅ’ ਵਜੋਂ ਵੱਡੇ ਪੱਧਰ ਤੇ ਮਨਾਇਆ ਗਿਆ

1
ਕੈਪਸਨ:- ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 302ਵੇ ਜਨਮ ਦਿਨ ਮੌਕੇ ਲੈਸਟਰ ਦੇ ਗੁਰਦੁਆਰਾ ਰਾਮਗੜੀਆ ਸਾਹਿਬ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਮੌਕੇ ਸ਼ਾਮਿਲ ਰਾਮਗੜ੍ਹੀਆ ਬੌਰਡ ਯੂ.ਕੇ ਦੇ ਆਗੂ। ਤਸਵੀਰ:-ਸੁਖਜਿੰਦਰ ਸਿੰਘ ਢੱਡੇ
*ਇੰਗਲੈਂਡ ਦੇ ਵੱਖ- ਵੱਖ ਸ਼ਹਿਰਾਂ ਤੋਂ ਲੈਸਟਰ ਦੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਵਿਖੇ ਪੁੱਜੀਆਂ ਵੱਡੀ ਗਿਣਤੀ ਚ ਸੰਗਤਾਂ
 ਲੈਸਟਰ (ਇੰਗਲੈਂਡ)   (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ) -ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ 302ਵਾ ਜਨਮ ਦਿਨ ‘ਮਿਸਲ ਡੇ’ ਦੇ ‘ਤੌਰ ਤੇ ਰਾਮਗੜੀਆ ਬੌਰਡ ਯੂ.ਕੇ ਵੱਲੋਂ ਲੈਸਟਰ ਦੇ ਗੁਰਦੁਆਰਾ ਰਾਮਗੜੀਆ ਸਾਹਿਬ ਵਿਖੇ ਬੜੇ ਵੱਡੇ ਪੱਧਰ ਤੇ ਮਨਾਇਆ ਗਿਆ।ਇਸ ਮੌਕੇ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਵਿਸਾਲ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਖ ਵੱਖ ਰਾਗੀ ਜਥਿਆਂ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੇ ਸ਼ਾਨਾਮੱਤੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ।  ਪੂਰੇ ਪੰਥ ਦੀ ਸੱਤਾ ਇਸ ਮੌਕੇ ਤੇ ਰਣਜੀਤ ਸਿੰਘ ਰਾਣਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਜ਼ੇਕਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਦੀ ਗੱਲ ਕਰੀਏ ਤਾਂ ਉਹ ਇੱਕ ਵੱਡੇ ਨੀਤੀਵਾਨ ਅਤੇ ਵੱਡੇ ਯੋਧੇ ਆਪਣੇ ਸਮੇਂ ਦੇ ਇੰਜੀਨੀਅਰ ਕਾਰੀਗਰ ਜਿਨਾਂ ਨੇ 360 ਦੇ ਨੇੜੇ ਤੇੜੇ ਕਿਲੇ ਬਣਾਏ,ਰਾਮਗੜੀਆ ਬੁੰਗਾ ਉਹਨਾਂ ਦੀ ਅੱਜ ਵੀ ਇੱਕ ਤਰ੍ਹਾਂ ਦੀ ਯਾਦ ਦੇ ਰੂਪ ਵਿੱਚ ਅੰਮ੍ਰਿਤਸਰ ਹੈ। ਉਹਨਾਂ ਕਿਹਾ ਕਿ ਉਹਨਾਂ ਦੀਆਂ ਮਾਰੀਆਂ ਹੋਈਆਂ ਮੱਲਾਂ ਸਦਕੇ ਹੀ ਅੱਜ ਅਸੀਂ ਸਰਦਾਰੀਆਂ ਮਾਣ ਰਹੇ ਹਾਂ।ਇਸੇ ਤਰ੍ਹਾਂ ਰਾਮਗੜੀਆ ਗੁਰਦੁਆਰਾ ਲੈਸਟਰ ਦੇ ਪ੍ਰਬੰਧਕ ਕ੍ਰਿਪਾਲ ਸਿੰਘ ਸੱਗੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 302ਵੇ ਜਨਮ ਦਿਨ ਮੌਕੇ ਅਸੀਂ ਇਥੇ ਗੁਰਦੁਆਰਾ ਸਾਹਿਬ ਰਾਮਗੜੀਆ ਬੋਰਡ ਲੈਸਟਰ ਵਿਖੇ ਇਕੱਤਰ ਹੋਏ ਹਾਂ। ਉਹਨਾਂ ਕਿਹਾ ਕਿ ਇਸ ਸ਼ੁੱਭ ਦਿਨ ਨੂੰ ਮਨਾਉਣ ਲਈ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਨੌਟਿੰਘਮ, ਡਰਬੀ, ਬਰਮਿੰਘਮ,ਲੰਡਨ,ਵੂਲਵਰਹੈਪਟਨ,ਕੂਵੈਟਰੀ,ਸਲੋਹ,ਹੇਜ, ਸਾਊਥਹਾਲ, ਸਮੇਤ ਵੱਖ ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਚ ਸੰਗਤਾਂ ਲੈਸਟਰ ਪੁੱਜੀਆਂ ਹਨ। ਉਹਨਾਂ ਨੇ ਕਿਹਾ ਕਿ ਅਸੀਂ ਇਸ ਸ਼ੁੱਭ ਦਿਨ ਦੇ ਮੌਕੇ ਤੇ ਸਮੂਹ ਸੰਗਤਾਂ ਨੂੰ ਵਧਾਈ ਦਿੰਦੇ ਹਾਂ।ਇਸ ਮੌਕੇ ਤੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਿਗਿਆਨਕ ਚੇਤਨਾ ਕੈਂਪ ਜਰੂਰੀ – ਰਾਜਿੰਦਰ ਭਦੌੜ
Next articleਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵਾਪਿਸ ਸੱਤਾ ਵਿੱਚ ਲਿਆਉਣਾ ਜ਼ਰੂਰੀ- ਐਡਵੋਕੇਟ ਘੁੰਮਣ