ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਦੇ 82ਵੇਂ ਜਨਮ-ਦਿਨ ਤੇ ਅੱਖਾਂ ਅਤੇ ਦੰਦਾਂ ਦਾ ਕੈਂਪ ਲਗਾਇਆ ਗਿਆ

ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸੇਵਾਪੰਥੀ ਟਿਕਾਣਾ ਭਾਈ ਜਗਤਾ ਜੀ ਗੋਨਿਆਣਾ ਮੰਡੀ (ਬਠਿੰਡਾ) ਵਿਖੇ ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਦਾ 82ਵਾਂ ਜਨਮ-ਦਿਨ ਗੁਰਬਾਣੀ ਦੇ ਮਨੋਹਰ ਕੀਰਤਨ, ਸੁਖਮਨੀ ਸਾਹਿਬ ਦੇ ਪਾਠ, ਅੱਖਾਂ ਅਤੇ ਦੰਦਾਂ ਦੇ ਮੁਫ਼ਤ ਕੈਂਪ ਲਗਾ ਕੇ ਮਨਾਇਆ ਗਿਆ । ਮਹੰਤ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੇ ਵਿਦਿਅਕ ਅਦਾਰਿਆਂ ਦੇ ਮੈਨੇਜਮੈਂਟ ਮੈਂਬਰ, ਪ੍ਰਿੰਸੀਪਲ ਅਤੇ ਸਮੂਹ ਸਟਾਫ ਅਤੇ ਵਿਦਿਆਰਥੀ ਨੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਉਪਰੰਤ ਮਿਠਾਈਆਂ ਵੰਡੀਆਂ । ਮਾਤਾ ਅਮਰ ਕੌਰ ਵਿਵੇਕ ਅੱਖਾਂ ਦਾ ਹਸਪਤਾਲ ਜੈਤੋ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਜੀ ਅਤੇ ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਨੇ ਅੱਖਾਂ ਦੇ ਮੁਫ਼ਤ ਫੈਕੋ ਲੇਨਜ ਅਪਰੇਸ਼ਨ ਕੈਂਪ ਦਾ ਉਦਘਾਟਨ ਕੀਤਾ ਇਸ ਕੈਂਪ ਵਿੱਚ ਡਾਕਟਰ ਦੀਪਕ ਗਰਗ, ਡਾਕਟਰ ਮੋਨਿਕਾ, ਡਾਕਟਰ ਭੁਪਿੰਦਰ ਕੌਰ ਨੇ 690 ਮਰੀਜ਼ਾਂ ਨੂੰ ਚੈੱਕ ਕੀਤਾ ਅਤੇ 115 ਮਰੀਜ਼ਾਂ ਦੇ ਲੈਂਨਜ ਮੁਫ਼ਤ ਲਗਾਏ ਜਾਣਗੇ । ਇਸ ਕੈਂਪ ਵਿੱਚ ਭਾਈ ਜਗਤਾ ਜੀ ਸੇਵਾ ਸੁਸਾਇਟੀ ਦੇ ਮੈਂਬਰ ਅਤੇ ਗੁਰੂ ਅੰਗਦ ਦੇਵ ਵਰਲਡ ਸਕੂਲ ਦੇ ਸਟਾਫ਼ ਅਤੇ ਐਚ.ਐਸ. ਗਰੇਵਾਲ, ਤਰਸੇਮ ਮੋਂਗਾ, ਨਰਿੰਦਰ ਸਿੰਘ, ਉਪਕਾਰ ਸਿੰਘ (ਕਾਰੀ) ਜੀ ਦਾ ਕੈਂਪ ਪ੍ਰਬੰਧਨ ਵਿੱਚ ਵਿਸ਼ੇਸ਼ ਯੋਗਦਾਨ ਸੀ । ਹਰ ਸਾਲ, ਸਾਲ ਵਿੱਚ ਦੋ ਵਾਰ ਮੁਫ਼ਤ ਲੈੱਨਜ਼ ਕੈਂਪ ਅਨੁਦਾਨੀ ਭਾਈ ਘਨੱਈਆ ਸੇਵਾ ਮਿਸ਼ਨ ਲੰਡਨ ਇੰਗਲੈਂਡ ਦੇ ਸਹਿਯੋਗ ਸਦਕਾ ਮਹੰਤ ਕਾਹਨ ਸਿੰਘ ਜੀ, ਸੰਤ ਰਣਜੀਤ ਸਿੰਘ ਅਤੇ ਸੰਤ ਜਗਜੀਤ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਹਨ। ਇਸ ਮੌਕੇ ਤੇ ਦੰਦਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ, ਜਿਸ ਵਿੱਚ 45 ਮਰੀਜ਼ ਚੈੱਕ ਕੀਤੇ ਗਏ ਅਤੇ ਦਵਾਈ ਮੁਫ਼ਤ ਦਿੱਤੀ ਗਈ । 1991 ਤੋਂ ਦੰਦ ਵਿਭਾਗ ਵਿੱਚ ਸੇਵਾ ਕਰ ਰਹੇ ਡਾ: ਨਵਦੀਪ ਸਿੰਘ ‘ਲੱਕੀ’ ਨੇ ਦੱਸਿਆ  ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਅਤੇ ਸੁਰਜੀਤ ਸਿੰਘ ਸੇਵਾਦਾਰ, ਭਾਈ ਹਰਭਜਨ ਸਿੰਘ ਜੀ ਨੇ ਅਰਦਾਸ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਇੱਕ ਸੀ ਮੇਰੀ ਮਾਂ
Next articleਐਂਡਮਿੰਟਨ ਵਿੱਚ ਵੀ ਛਾਇਆ ਮੰਗਲ ਹਠੂਰ ਦੀ ਕਲਮ ਦਾ ਜਾਦੂ