ਮਹਾਂਕੁੰਭ ਮੇਲਾ2025……

ਅਮਰਜੀਤ ਸਿੰਘ ਤੂਰ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)  ਇਸ ਵਾਰ ਦਾ ਮਹਾ ਕੁੰਭ ਮੇਲਾ 13 ਜਨਵਰੀ ਤੋਂ 26 ਫਰਵਰੀ 2025 ਨੂੰ ਪ੍ਰਿਆਗਰਾਜ ਨਗਰ ਵਿਖੇ ਚੱਲ ਰਿਹਾ ਹੈ ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਮੇਲੇ ਦੀ ਸ਼ੁਰੂਆਤ ਹੋ ਗਈ ਹੈ। ਇਸ ਤਿਆਗ ਅਤੇ ਸਮਰਪਣ ਨਾਲ ਭਰਪੂਰ ਮੇਲੇ ਦਾ ਆਯੋਜਨ ਹਰ 12 ਸਾਲ ਬਾਅਦ ਹੁੰਦਾ ਹੈ, ਛੇ ਸਾਲਾਂ ਬਾਅਦ ਅਰਧ ਕੁੰਭ ਮਨਾਇਆ ਜਾਂਦਾ ਹੈ। ਮਨੁੱਖਤਾ ਦਾ ਸਭ ਤੋਂ ਵੱਡਾ ਇਕੱਠ, ਹਿੰਦੂਆਂ ਦਾ ਧਾਰਮਿਕ ਇਕੱਠ, ਨਾ ਕਿਸੇ ਜਾਨਵਰ ਦੀ ਕੁਰਬਾਨੀ, ਨਾ ਖੂਨ ਖਰਾਬਾ, ਨਾ ਕੋਈ ਖਾਸ ਵਰਦੀ, ਨਾ ਦੰਗਾ- ਫਸਾਦ, ਨਾ ਸਿਆਸਤ, ਨਾ ਧਰਮ ਬਦਲੀ, ਨਾ ਫਿਰਕਾਪ੍ਰਸਤੀ, ਨਾ ਕੋਈ ਵਪਾਰ, ਨਾ ਮੁਨਾਫ਼ਾਖੋਰੀ, ਬਸ ਸਿਰਫ ਹਿੰਦੂਵਾਦ। ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਤ੍ਰਿਵੈਣੀ ਸੰਗਮ (ਗੰਗਾ- ਯਮੁਨਾ-ਸਰਸਵਤੀ ਨਦੀਆਂ) ਦੇ ਕਿਨਾਰੇ144 ਸਾਲਾਂ ਬਾਅਦ ਮਹਾਂ ਕੁੰਭ ਦਾ ਮੇਲਾ ਲੱਗ ਰਿਹਾ ਹੈ ਕਰੋੜਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ ਜੋ ਆਸਥਾ ਤੇ ਵਿਸ਼ਵਾਸ ਦੀ ਡੁੱਬਕੀ ਲਗਾ ਰਹੇ ਹਨ। 44 ਦਿਨਾਂ ਵਿੱਚ 40 ਕਰੋੜ ਲੋਕ ਡੁੱਬਕੀਆਂ ਲਗਾਉਣਗੇ,ਇੱਕ ਦਿਨ ਵਿੱਚ ਡੇਢ ਕਰੋੜ (ਗੰਗਾ ਵਿੱਚ), 4000 ਹੈਕਟੇਅਰ ਜਮੀਨ ਤੇ ਡੇਢ ਲੱਖ ਟੈਂਟ,1.45 ਲੱਖ ਆਰਾਮ ਘਰ,40 ਹਜ਼ਾਰ ਸਕਿਉਰਟੀ ਦੇ ਬੰਦੇ,2700 ਸੀਸੀਟੀਵੀ ਕੈਮਰੇ ਨਿਗਾਹ ਰੱਖਣਗੇ।ਇਸ ਮੇਲੇ ਦਾ ਪ੍ਰਬੰਧ ਚਾਰ ਸਥਾਨਾਂ ਹਰੀਦੁਆਰ (ਗੰਗਾ), ਪ੍ਰਯਾਗਰਾਜ, ਉਜੈਨ (ਸ਼ਿਪਰਾ) ਅਤੇ ਨਾਸਕ (ਗੋਦਾਵਰੀ) ਵਿੱਚ ਹੋ ਰਿਹਾ ਹੈ।
45 ਦਿਨਾਂ ਵਿੱਚ 45 ਕਰੋੜ ਸ਼ਰਧਾਲੂ ਪਹੁੰਚਣਗੇ।ਹਿੰਦੂ ਧਰਮ ਦੀ ਮਾਨਤਾ ਅਨੁਸਾਰ ਕੁੰਭਮੇਲੇ ਦੇ ਇਸ਼ਨਾਨ ਕਰਨ ਨਾਲ ਪਾਪਾਂ ਤੋਂ ਮੁਕਤੀ ਮਿਲਦੀ ਹੈ। ਮੌਤ ਤੋਂ ਬਾਅਦ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਇਸ ਫਿਲਾਸਫੀ ਵਿੱਚ ਵਿਸ਼ਵਾਸ ਕਰਦੇ ਹੋਏ, (ਮੁਸਲਮਾਨ) ਖਾਲੇਦ ਉਮਰ ਕਹਿੰਦੇ ਹਨ, ਮੈਂ ਹੈਰਾਨ ਹੁੰਦਾ ਹਾਂ, ਇਨਾ ਵੱਡਾ ਸੰਗਠਿਤ ਧਾਰਮਿਕ ਇਕੱਠ,ਦੁਨੀਆਂ, ਬ੍ਰਹਿਮੰਡ ਤੇ ਪਹਿਲਾਂ ਕਦੇ ਨਹੀਂ ਹੋਇਆ ਜਿਸ ਵਿੱਚ ਮਨੁੱਖ ਦੇ ਸਰੀਰਕ ਤੇ ਆਤਮਿਕ ਪ੍ਰਭਾਵਾਂ ਦੀ, ਉਸਦੇ ਭਵਿੱਖ ਅਤੇ ਕਿਸਮਤ ਦਾ ਯੂਨੀਵਰਸ ਨਾਲ,ਧਰਤੀ ਤੋਂ ਲੈ ਕੇ ਚੰਨ- ਤਾਰਿਆਂ ਤੱਕ, ਮਿਲਕੀ- ਵੇ ਦੇ ਨਾਲ ਸੰਬੰਧਾਂ ਦੀ ਅਗਾਹਾਂਵਧੂ ਗਿਆਨ ਦੀਆਂ ਜੜਾਂ ਬਹੁਤ ਡੂੰਘੀਆਂ ਹਨ।

ਕੁੰਭ ਮੇਲੇ ਚ 13 ਅਖਾੜੇ ਲੱਗਦੇ ਹਨ ਤਿੰਨ ਸਿੱਖੀ ਨਾਲ ਸੰਬੰਧਿਤ ਹਨ ਦੋ ਅਖਾੜੇ ਗੁਰੂ ਨਾਨਕ ਦੇਵ ਜੀ ਦੇ ਬੇਟੇ ਬਾਬਾ ਸ੍ਰੀ ਚੰਦ ਜੀ ਨਾਲ ਸੰਬੰਧਿਤ ਹਨ ਉਦਾਸੀ (ਨਿਯਾ)ਅਖਾੜਾ ਉਦਾਸੀ(ਬੜਾ)ਅਖਾੜਾ; ਤੀਸਰਾ ਅਖਾੜਾ (ਨਿਰਮਲ) ਅਖਾੜਾ, ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੱਖਾਂ ਨੂੰ ਵਾਰਾਨਸੀ ਵਿੱਚ ਪੜਨ ਭੇਜਿਆ ਸੀ, ਜਦੋਂ ਅਨੰਦਪੁਰ ਵਾਪਸ ਆਏ ਤਾਂ ਅੰਮ੍ਰਿਤ ਛਕਾ ਕੇ ਸਿੰਘ ਬਣਾਇਆ ਸੀ (ਹਿੰਦੂਇਜ਼ਮ ਅਤੇ ਸਿੱਖਿਜ਼ਮ ਦੀ ਫਿਲੋਸਫੀ ਦੀ ਸਾਂਝ)।
ਅਮਿਤ ਸ਼ਾਹ ਨੇ ਕਿਹਾ ਕਿ ਮਹਾਂਕੁੰਭ ਸਨਾਤਨ ਸੱਭਿਆਚਾਰ ਦੇ ਫਲਸਫੇ ਦਾ ਨਿਵੇਕਲਾ ਪ੍ਰਤੀਕ ਹੈ,ਜਿਸ ਦੀਆਂ ਜੜਾਂ ਸਦਭਾਵਨਾ ਵਿੱਚ ਹਨ, ਅਵਸ਼ੇਕਤਾ (ਪੁਰਾਤਨ ਰੁੱਖ) ਦੀ ਹਿੰਦੂਆਂ ਵਿੱਚ ਬਹੁਤ ਮਾਨਤਾ ਹੈ ਅਵਧੇਸ਼ਾਨੰਦ ਤੇ ਹੋਰ ਸਾਧੂਆਂ ਸੰਤਾਂ ਨੂੰ ਵੀ ਮਿਲੇ। ਮਹਾਕੁੰਭ ਦੇ ਛੇ ਇਸ਼ਨਾਨਾਂ ਦੀ ਸੂਚੀ ਇਸ ਪ੍ਰਕਾਰ ਹੈ:
1. ਪੋਹ ਪੂਰਨਿਮਾ 13-01-2025
2. ਮਕਰ ਸੰਕ੍ਰਾਂਤੀ 14-01-2025
3. ਮੋਨੀ ਅਮਾਵਸ 29-01-2025
4. ਬਸੰਤ ਪੰਚਮੀ 03-02-2025
5. ਮਾਘੀ ਪੂਰਨਿਮਾ 12-02-2025
6. ਮਹਾਂਸ਼ਿਵਰਾਤਰੀ26-02-2025
ਅੱਜ ਮੋਨੀ ਮੱਸਿਆ ਉੱਤੇ ਇੱਕ ਸਰਦਾਰ ਸੋਨੇ ਦੀ ਗਦਾ ਲੈ ਕੇ ਪਹੁੰਚਿਆ। ਲੋਕਾਂ ਦੀਆਂ ਗਤੀਵਿਧੀਆਂ ਉੱਤੇ (ਏਆਈ)ਮਸਨੂਈ ਬੌਧਿਕਤਾ ਸਮਰੱਥ ਸੀਸੀਟੀਵੀ ਕੈਮਰਿਆਂ ਤੇ ਡਰੋਨਾਂ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ। ਮੇਲਾ ਖੇਤਰ ਨੂੰ “ਨੋ ਵਹੀਕਲ ਜੋ਼ਨ” ਐਲਾਨਿਆ ਗਿਆ ਹੈ। ਨਗਰ ਪ੍ਰਸ਼ਾਸਨ ਨੇ ਵੀ ਸਥਾਨਕ ਲੋਕਾਂ ਨੂੰ ਚਾਰ ਪਹੀਆ ਵਾਹਨਾਂ ਦੀ ਵਰਤੋਂ ਨਾ ਕਰਨ ਅਤੇ ਸੀਨੀਅਰ ਨਾਗਰਿਕਾਂ ਨੂੰ ਸੰਗਮ ਤੱਕ ਪਹੁੰਚਾਉਣ ਲਈ ਸਿਰਫ ਦੋ ਪਹੀਆ ਵਾਹਨਾਂ ਦੇ ਵਰਤਣ ਦੀ ਅਪੀਲ ਕੀਤੀ ਹੈ। ਅੱਜ 8ਤੋਂ10 ਕਰੋੜ ਸ਼ਰਧਾਲੂਆਂ ਨੇ ਅੰਮ੍ਰਿਤ ਇਸ਼ਨਾਨ ਕੀਤਾ। ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਦੇਰ ਰਾਤ ਭਗਦੜ ਮੱਚਣ ਕਾਰਨ 17 ਜਣਿਆਂ ਦੀ ਮੌਤ ਵੀ ਹੋ ਗਈ, ਬਹੁਤ ਸਾਰੇ ਜਖਮੀ ਵੀ ਹੋ ਗਏ।
ਪੱਛਮੀ ਬੰਗਾਲ ਚ 2022 ਵਿੱਚ 700 ਸਾਲ ਦੇ ਅੰਤਰਾਲ ਨਾਲ ਬਾਂਸਬੇਰੀਆ (ਹੁਗਲੀ ਨਦੀ ਕਿਨਾਰੇ) ਤੀਰਥ ਯਾਤਰਾ ਦੀ ਮੇਜ਼ਬਾਨੀ ਕੀਤੀ ਗਈ ਸੀ।

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ-ਆਬਾਦ #639/40ਏ ਚੰਡੀਗੜ੍ਹ।

ਫੋਨ ਨੰਬਰ : 9878469639

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਸਤਿਗੁਰੂ ਰਵਿਦਾਸ ਮਹਾਰਾਜ ਜੀ
Next articleਜਰਖੜ ਖੇਡਾਂ ਦੇ 39 ਵਰ੍ਹੇ – ਪੰਜਾਬ ਦੀਆਂ ਪੇਂਡੂ ਖੇਡਾਂ ਦਾ ਮੱਕਾ-ਮਦੀਨਾ ਬਣ ਗਈਆਂ ਹਨ ਜਰਖੜ ਖੇਡਾਂ