ਕਪੂਰਥਲਾ ਬਾਗੜੀਆਂ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਕਾਲਾ ਬਾਗੜੀਆਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ 11 ਫਰਵਰੀ 2025 ਦਿਨ ਮੰਗਲਵਾਰ ਨੂੰ ਮਹਾਂ ਪੰਜਾਬ ਕਬੱਡੀ ਚੈਂਪੀਅਨਸ਼ਿਪ ਬਾਗੜੀਆਂ ਕਪੂਰਥਲਾ ਵਿਖੇ ਕਰਵਾਇਆ ਜਾਵੇਗਾ। ਜਿਸ ਵਿਚ ਮੁੱਖ ਤੌਰ ਤੇ ਸਹਿਯੋਗ ਕਾਲਾ ਬਾਗੜੀਆਂ ਗੱਬਰ ਬਾਗੜੀਆਂ ਅਤੇ ਅਜੈਬ ਸਿੰਘ ਕਬੱਡੀ ਕੋਚ ਦਾ ਦਿੱਤਾ ਗਿਆ। ਇਸ ਚੈਂਪੀਅਨਸ਼ੀਪ ਵਿੱਚ ਪੰਜਾਬ ਦੇ ਵੱਖ ਵੱਖ ਇਲਾਕਿਆਂ ਦੀਆਂ ਟੀਮਾਂ ਹਿੱਸਾ ਲੈਣਗੇ ਜਿਹਨਾਂ ਵਿੱਚੋ ਹਨ ਕਪੂਰਥਲਾ, ਹੁਸ਼ਿਆਰਪੁਰ + ਨਵਾਂ ਸ਼ਹਿਰ + ਪਠਾਨਕੋਟ, ਜਲੰਧਰ , ਗੁਰਦਾਸਪੁਰ +ਅੰਮ੍ਰਿਤਸਰ , ਰੋਪੜ ਮੋਹਾਲੀ ਫ਼ਤਹਿਗੜ੍ਹ ਸਾਹਿਬ , ਤਰਨ ਤਾਰਨ, ਮੋਗਾ ਮੁਕਤਸਰ ਫਾਜ਼ਿਲਕਾ ਫਿਰੋਜ਼ਪੁਰ, ਕੈਥਲ ਰੋਹਤਕ ਜੱਜਰ, ਬਠਿੰਡਾ ਮਾਨਸਾ ਫਰੀਦਕੋਟ, ਸੰਗਰੂਰ ਬਰਨਾਲਾ ਮਾਲੇਰਕੋਟਲਾ, ਲੁਧਿਆਣਾ ਪਟਿਆਲਾ, ਹਿਸਾਰ ਜੀਂਦ ਫਤਿਹਾਬਾਦ ਹਰਿਆਣਾ ਅਤੇ ਹੋਰ ਇਲਾਕੇ । ਇਸ ਚੈਂਪੀਅਨਸ਼ਿੱਪ ਵਿੱਚ ਪਹਿਲਾ ਦਰਜਾ ਹਾਸਿਲ ਕਰਨ ਵਾਲੇ ਨੂੰ ਇਨਾਮ ਵਜੋਂ 5,00,000 ਰੁਪਏ ਦੂਜਾ ਇਨਾਮ 4,00,000 ਰੁਪਏ ਦਿੱਤੇ ਜਾਣਗੇ। ਬੈਸਟ ਰੇਡਰ ਅਤੇ ਜਾਫੀ ਲਈ ਨਵੇਂ ਨਿਊ ਹਾਲੈਂਡ ਟਰੈਕਟਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸੈਮੀ ਫਾਈਨਲ ਦੇ ਇਨਾਮ 2,00,000 ਹੋਵੇਗਾ। ਕੁਆਟਰ ਫਾਈਨਲ ਵਿੱਚ 1,50,000 ਅਤੇ ਪਹਿਲੇ ਪਹਿਲੇ ਰਾਊਂਡ ਦੇ ਇਨਾਮ ਵਿੱਚ 1,25,000 ਦਿੱਤਾ ਜਾਵੇਗਾ।
https://play.google.com/store/apps/details?id=in.yourhost.samaj