ਮਾਘੀ ਸਿੰਹੁ ਬਨਾਮ ਫੱਗਣ ਸਿਆਂ

ਰੋਮੀ ਘੜਾਮੇਂ ਵਾਲਾ
(ਸਮਾਜ ਵੀਕਲੀ)
ਮਫ਼ਲਰ ਲਾਹ ਕੇ ਟੋਪੀ ਪਾ ਲਈ ਕੰਨ ਕਰ ਲਏ ਨੰਗੇ
ਕਿਉਂਕਿ ਮੁੱਕ ਚੱਲੇ ਨੇ ਸੱਜਣੋਂ ਸ਼ੀਤ-ਲਹਿਰ ਦੇ ਪੰਗੇ।
ਬਿਨ ਦਸਤਾਨੇ ਟੂ-ਵ੍ਹੀਲਰ ਦੀ ਲੱਗ ਪਈ ਹੋਣ ਸਵਾਰੀ।
ਇੰਨਰ, ਲੋਈਆਂ, ਜੈਕਟਾਂ ਤੁਰ ਪਏ ਸਾਰੇ ਵੱਲ ਅਲਮਾਰੀ।
ਸੂਰਜ ਦਾ ਚਾਨਣ ਜਿਉਂ ਵਧਿਆ ਬਨਸਪਤੀ ਲਹਿਰਾਈ।
ਫੁੱਲ, ਪੱਤੀਆਂ, ਕਲੀਆਂ ਨੇ ਕੁਦਰਤ ਲਾੜੀ ਵਾਂਗ ਸਜਾਈ।
‘ਆਈ ਬਸੰਤ ਪਾਲਾ਼ ਉੜੰਤ’ ਕਹਿੰਦੇ ਸੱਚ ਸਿਆਣੇ।
ਪਿੰਡ ਘੜਾਮੇਂ ‘ਲੋਹਾ ਮੰਨਦੇ’ ਰੋਮੀ ਵਰਗੇ ਨਿਆਣੇ।
ਮਾਘੀ ਸਿੰਹੁ ਦੇ ਰਾਜ ਨੇ ਰੱਜ ਕੇ ਹੱਡ ਪੈਰ ਸੀ ਠਾਰੇ।
ਫੱਗਣ ਸਿਆਂ ਨੇ ਲਾਈਆਂ ਬਹਾਰਾਂ ਰਲ਼ਮਿਲ ਲੳ ਨਜ਼ਾਰੇ।
ਮਾਘੀ ਸਿੰਹੁ – ਮਾਘ ਮਹੀਨਾ
ਫੱਗਣ ਸਿਆਂ – ਫੱਗਣ ਮਹੀਨਾ
ਰੋਮੀ ਘੜਾਮੇਂ ਵਾਲਾ,  9855281105
Previous articleਉਹ ਕਹਿ ਗਈ
Next articleਭਲਕੇ ਤੋਂ ਮਸ਼ੀਨੈਕਸ ਐਕਸਪੋ ਦਾ 7ਵਾਂ ਐਡੀਸ਼ਨ ਸ਼ੁਰੂ ਹੋਵੇਗਾ