(ਸਮਾਜ ਵੀਕਲੀ)
ਮਫ਼ਲਰ ਲਾਹ ਕੇ ਟੋਪੀ ਪਾ ਲਈ ਕੰਨ ਕਰ ਲਏ ਨੰਗੇ
ਕਿਉਂਕਿ ਮੁੱਕ ਚੱਲੇ ਨੇ ਸੱਜਣੋਂ ਸ਼ੀਤ-ਲਹਿਰ ਦੇ ਪੰਗੇ।
ਬਿਨ ਦਸਤਾਨੇ ਟੂ-ਵ੍ਹੀਲਰ ਦੀ ਲੱਗ ਪਈ ਹੋਣ ਸਵਾਰੀ।
ਇੰਨਰ, ਲੋਈਆਂ, ਜੈਕਟਾਂ ਤੁਰ ਪਏ ਸਾਰੇ ਵੱਲ ਅਲਮਾਰੀ।
ਸੂਰਜ ਦਾ ਚਾਨਣ ਜਿਉਂ ਵਧਿਆ ਬਨਸਪਤੀ ਲਹਿਰਾਈ।
ਫੁੱਲ, ਪੱਤੀਆਂ, ਕਲੀਆਂ ਨੇ ਕੁਦਰਤ ਲਾੜੀ ਵਾਂਗ ਸਜਾਈ।
‘ਆਈ ਬਸੰਤ ਪਾਲਾ਼ ਉੜੰਤ’ ਕਹਿੰਦੇ ਸੱਚ ਸਿਆਣੇ।
ਪਿੰਡ ਘੜਾਮੇਂ ‘ਲੋਹਾ ਮੰਨਦੇ’ ਰੋਮੀ ਵਰਗੇ ਨਿਆਣੇ।
ਮਾਘੀ ਸਿੰਹੁ ਦੇ ਰਾਜ ਨੇ ਰੱਜ ਕੇ ਹੱਡ ਪੈਰ ਸੀ ਠਾਰੇ।
ਫੱਗਣ ਸਿਆਂ ਨੇ ਲਾਈਆਂ ਬਹਾਰਾਂ ਰਲ਼ਮਿਲ ਲੳ ਨਜ਼ਾਰੇ।
ਰੋਮੀ ਘੜਾਮੇਂ ਵਾਲਾ।
9855281105