ਮਾਘੀ

ਸੁਰਿੰਦਰਪਾਲ ਸਿੰਘ
(ਸਮਾਜ ਵੀਕਲੀ)
ਆਓ ਸਾਥੀਓ ਮਾਘੀ ਦੀ ਸਾਂਝ ਪਾਈਏ
ਮਾਈ ਭਾਗੋ ਦੀ ਤੁਹਾਨੂੰ ਗੱਲ ਸੁਣਾਈਏ।
ਨਿੱਤ ਦੀਆਂ ਜੰਗਾਂ ਤੋਂ ਸਿੰਘ ਤੰਗ ਆ ਗਏ
ਭੁੱਖੇ ਨਾ ਲੜ ਹੁੰਦਾ ਕਹਿ ਗੱਲ ਮੁਕਾ ਗਏ।।
ਭਾਈ ਮਹਾ ਸਿੰਘ ਨੇ ਬੇਦਾਵਾ ਲਿਖ ਗੁਰੂ ਸਾਹਿਬ ਨੂੰ ਫੜਾਇਆ
ਸਣੇ ਸਾਥੀਆਂ ਸ੍ਰੀ ਆਨੰਦਪੁਰ ਸਾਹਿਬ ਤੋਂ ਪੰਧ ਮੁਕਾਇਆ।
ਘਰ ਅੱਪੜੇ ਜਦ ਮਾਈ ਭਾਗੋ ਨੇ ਸਾਹਮਣੇ ਆਣ ਝੰਜੋੜਿਆ
ਮਾਈ ਨੇ ਵੰਗਾਰ ਚੂੜੀਆਂ ਸਿੰਘਾਂ ਨੂੰ ਵਿੱਚ ਰਣ ਮੋੜਿਆਂ।।
ਸਿੰਘਾਂ ਮੁੜ ਖਿਦਰਾਣੇ ਦੀ ਢਾਬ ਮੋਰਚੇ ਜਾ ਗੱਡੇ
ਮੁਗਲ ਵੈਰੀਆਂ ਨੂੰ ਕਾਲ ਬਣ ਮੌਤ ਤੇ ਤੋਹਫੇ ਵੰਡੇ।
ਅੰਤ ਨੂੰ ਸਿੰਘਾਂ ਨੇ ਵਿੱਚ ਮੈਦਾਨੇ ਸ਼ਹਾਦਤ ਪਾ ਲਈ
ਪੱਲੇ ਪਈ ਸੀ ਬਦਨਾਮੀ ਰੱਤ ਆਪਣੇ ਨਾਲ ਹਟਾ ਲਈ।।
ਦਸਮ ਪਾਤਸ਼ਾਹ ਨੇ ਪਾੜ ਬੇਦਾਵਾ ਸੀ ਮੁਕਤ ਕਰਾਇਆ
ਮੁਕਤਿਆਂ ਦੀ ਕੁਰਬਾਨੀ ਤੋਂ ਸ੍ਰੀ ਮੁਕਤਸਰ ਸਾਹਿਬ ਅਖਵਾਇਆ।।
ਸੁਰਿੰਦਰਪਾਲ ਸਿੰਘ
ਐਮ.ਐਸ.ਸੀ   (ਗਣਿਤ)
ਐਮ.ਏ           (ਅੰਗ੍ਰੇਜੀ )
ਐਮ.ਏ           (ਪੰਜਾਬੀ)
ਐਮ. ਏ          ( ਧਾਰਮਿਕ ਸਿੱਖਿਆ)
ਕਿੱਤਾ              ਅਧਿਆਪਨ। 
ਸ੍ਰੀ ਅੰਮ੍ਰਿਤਸਰ ਸਾਹਿਬ।
Previous articleਇੱਕ ਪਾਸੇ ਲੋਹੜੀ ਦੀ ਵਧਾਈ ਦੂਜੇ ਪਾਸੇ ਤੇਜ਼ ਡੋਰ ਦਾ ਕਹਿਰ
Next articleਨਵੇਂ ਖੇਤੀ ਖਰੜੇ ਦੀਆਂ ਕਾਪੀਆਂ ਸਾੜ ਕੇ ਕਾਲੀ ਲੋਹੜੀ ਮਨਾਈ