‘ਆਪ’ ਦੀ ਸਰਕਾਰ ਬਣਨ ’ਤੇ ਮਾਫ਼ੀਆ ਦਾ ਹੋਵੇਗਾ ਅੰਤ: ਭਗਵੰਤ ਮਾਨ

ਪਟਿਆਲਾ (ਸਮਾਜ ਵੀਕਲੀ):  ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਹਰ ਕਿਸਮ ਦੇ ਮਾਫ਼ੀਆ ਦਾ ਅੰਤ ਹੋ ਜਾਵੇਗਾ। ਮਾਫ਼ੀਆ ਨੇ ਪੰਜਾਬ ਨੂੰ ਕੰਗਾਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਕਾਂਗਰਸ ਨੇ ਆਪਣਾ ਦੀਵਾਲਾ ਕੱਢ ਲਿਆ ਹੈ ਕਿਉਂਕਿ ਜਿਸ ਦੇ ਰਿਸ਼ਤੇਦਾਰ ਕੋਲੋਂ ਕਰੋੜਾਂ ਰੁਪਏ ਮਿਲੇ ਹੋਣ, ਉਸ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਉਂਜ ਹੀ ਸਿਧਾਤਾਂ ਤੋਂ ਉਲਟ ਹੈ। ਇਸੇ ਤਰ੍ਹਾਂ ਸੁਖਬੀਰ ਬਾਦਲ ਆਪਣਾ ਖਿੱਲ੍ਹਰਿਆ ਹੋਇਆ ਵਜੂਦ ਇਕੱਠਾ ਕਰਦੇ ਕਰਦੇ ਹੀ ਹਾਰ ਦੇ ਖੂਹ ਵਿਚ ਚਲੇ ਜਾਣਗੇ। ਮਾਨ ਇੱਥੇ ਡਾ. ਬਲਬੀਰ ਸਿੰਘ ਦੀ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਸਰਕਾਰ ਨੇ ਮਾਫ਼ੀਆ ਪੈਦਾ ਕੀਤਾ ਤੇ ਕਾਂਗਰਸ ਨੇ ਉਸ ਨੂੰ ਵੱਡੇ ਪੱਧਰ ’ਤੇ ਫੈਲਾਇਆ। ਇਹ ਮਾਫ਼ੀਆ ਰਾਜ ਖ਼ਤਮ ਕਰਨ ਲਈ ‘ਆਪ’ ਪੰਜਾਬ ਵਿਚ ਸਾਫ਼-ਸੁਥਰਾ ਰਾਜ ਲਿਆਵੇਗੀ। ਉਨ੍ਹਾਂ ਕਿਹਾ ਕਿ ਨਾਜਾਇਜ਼ ਸ਼ਰਾਬ ਦੇ ਮਾਮਲੇ ਵਿਚ ਵੀ ਕਾਂਗਰਸ ਦੇ ਕਈ ਵੱਡੇ ਆਗੂਆਂ ਦੀ ਸ਼ਮੂਲੀਅਤ ਸਪੱਸ਼ਟ ਨਜ਼ਰ ਆਈ ਪਰ ਚੰਨੀ  ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਕਦਮਾਂ ’ਤੇ ਚੱਲਦਿਆਂ ਉਨ੍ਹਾਂ ਨੂੰ ਬਚਾਉਣ ਦਾ ਰੋਲ ਹੀ ਨਿਭਾਇਆ। ਉਨ੍ਹਾਂ ਕਿਹਾ ਕਿ ਚੰਨੀ ਦੇ ਝੂਠੇ ਲਾਰਿਆਂ ਨੇ ਪੰਜਾਬ ਨੂੰ ਹੋਰ ਕੁਝ ਨਹੀਂ ਦਿੱਤਾ ਪਰ ਇਹ ਜ਼ਰੂਰ ਪਤਾ ਲੱਗ ਗਿਆ ਕਿ ਰੇਤ ਮਾਫ਼ੀਆ ਦਾ ਮੁੱਖ ਸੂਤਰਧਾਰ ਚੰਨੀ ਹੀ ਹਨ। ਕਾਂਗਰਸ ਨੇ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਪਾਰਟੀ ਦਾ ਵਜੂਦ ਖ਼ਤਮ ਕਰ ਲਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਜੀਨੀਅਰ ਸਵਰਨ ਸਿੰਘ , ਜਰਨੈਲ ਸਿੰਘ ਡੋਗਰਾਂਵਾਲਾ ਤੇ ਤਰਸੇਮ ਡੌਲਾ ਦੀ ਅਗਵਾਈ ਹੇਠ ਪਿੰਡ ਬੂਲਪੁਰ ਵਿਖੇ ਕੈਪਟਨ ਹਰਮਿੰਦਰ ਸਿੰਘ ਦੇ ਹੱਕ ਵਿੱਚ ਚੋਣ ਮੀਟਿੰਗ ਆਯੋਜਿਤ
Next articleਤਿ੍ਪੁਰਾ: ਭਾਜਪਾ ਦੇ ਦੋ ਵਿਧਾਇਕਾਂ ਵੱਲੋਂ ਅਸਤੀਫ਼ਾ, ਪਾਰਟੀ ਛੱਡੀ