ਮਾਫੀਆ ਰਾਜ

ਬਿੰਦਰ

(ਸਮਾਜ ਵੀਕਲੀ)

ਰੇਤ ਮਾਫੀਆ ਡਰੱਗ ਮਾਫੀਆ
20 ਸਾਲਾਂ ਵਿੱਚ ਆਏ
ਬੱਸ ਮਾਫ਼ੀਆ ਕੇਬਲ ਮਾਫ਼ੀਆ
ਕੁੱਲ ਪੰਜਾਬ ਤੇ ਛਾਏ
ਕੁੱਲ ਮਾਫੀਏ ਪੰਜਾਬ ਦੇ ਅੰਦਰ
ਕਿਹੜੇ ਲੋਕ ਲਿਆਏ
ਕਿਸ ਨੇ ਕਿਸਦਾ ਪਾਇਆ ਹਿੱਸਾ
ਕਿਸਨੇ ਨੋਟ ਕਮਾਏ
ਪਚੱਤਰ ਪੱਚੀ ਦੇ ਆਪਸ ਵਿੱਚ
ਕਿਸਨੇ ਤਾਰ ਮਿਲਾਏ
ਤੇਰਾ ਮਾਫੀਆ ਮੇਰਾ ਮਾਫੀਆ
ਕਿਸਨੇ ਰਲ ਚਲਾਏ
ਪੰਜਾਬ ਦਾ ਬੱਚਾ ਬੱਚਾ ਸਮਝੇ
ਕਿਸਨੇ ਜਾਲ ਵਿਛਾਏ
ਪੰਜਾਬ ਸਾਰਾ ਬਰਬਾਦ ਹੋ ਗਿਆ
ਜਦੋਂ ਦੇ ਦੋਵੇਂ ਆਏ
20 ਸਾਲਾਂ ਵਿਚ 50 ਸਾਲ ਪਿੱਛੇ
ਲੈ ਗਏ ਮਾਂ ਦੇ ਜਾਏ
ਗ਼ਰੀਬੀ ਬੇਰੁਜ਼ਗਾਰੀ ਛਾਈ
ਲੋਕੀ ਸਭ ਤੜਪਾਏ
ਪੂੰਜੀਵਾਦ ਦੇ ਹੱਥਾਂ ਦੇ ਵਿੱਚ
ਸਾਰੇ ਵਿਕੇ ਵਕਾਏ
ਅਨਪੜ੍ਹ ਅਤੇ ਵਿਕਾਊ ਵੋਟਰਾਂ
ਬਾਕੀ ਵੀ ਮਰਵਾਏ
ਲੋਕਤੰਤਰ ਦੀ ਦੁਹਾਈ ਦੇ ਕੇ
ਲੋਕੀਂ ਸਭ ਉਲਝਾਏ
ਧਰਮ ਜਾਤ ਵਿੱਚ ਲੋਕੀਂ ਵੰਡੇ
ਕਿਸ ਨੂੰ ਕਿੰਜ ਸਮਝਾਵੇ
ਮਾਫੀਆ ਕਰੇਗਾ ਰਾਜ ਪੰਜਾਬ ਤੇ
ਬਿੰਦਰਾ ਕੌਣ ਬਚਾਏ

ਬਿੰਦਰ ਸਾਹਿਤ ਇਟਲੀ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਰਮੀ ਹਕੂਮਤ
Next articleਕੂੜ ਫਿਰੇ ਪ੍ਰਧਾਨ ਵੇ ਲਾਲੋ..!