ਮੱਧ ਪ੍ਰਦੇਸ਼: ਜ਼ਮੀਨ ਅਲਾਟਮੈਂਟ ਦਾ ਵਿਰੋਧ ਕਰ ਰਹੇ ਕਾਂਗਰਸੀਆਂ ਨੂੰ ਜਲਤੋਪਾਂ ਨਾਲ ਖਦੇੜਿਆ

ਭੋਪਾਲ, (ਸਮਾਜ ਵੀਕਲੀ): ਸਨਅਤੀ ਖੇਤਰ ਵਿੱਚ ਆਰਐੱਸਐੱਸ ਨਾਲ ਸਬੰਧਤ ਲਘੂ ਸਨਅਤਾਂ ਨੂੰ ਸਨਅਤੀ ਐਸਟੇਟ ’ਚ ਜ਼ਮੀਨ ਅਲਾਟ ਕੀਤੇ ਜਾਣ ਦੇ ਮੱਧ ਪ੍ਰਦੇਸ਼ ਸਰਕਾਰ ਦੇ ਫੈਸਲੇ ਦਾ ਵਿਰੋਧ ਕਰ ਰਹੇ ਕਾਂਗਰਸੀਆਂ ਨੂੰ ਪੁਲੀਸ ਨੇ ਜਲ ਤੋਪਾਂ ਨਾਲ ਖਦੇੜ ਦਿੱਤਾ। ਕਾਂਗਰਸ ਵੱਲੋਂ ਕੀਤੇ ਪ੍ਰਦਰਸ਼ਨ ਦੀ ਅਗਵਾਈ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਕਰ ਰਹੇ ਸਨ।

ਜਾਣਕਾਰੀ ਅਨੁਸਾਰ ਕਾਂਗਰਸੀ ਵਰਕਰਾਂ ਨੇ ਰਾਜ ਸਭਾ ਮੈਂਬਰ ਦਿਗਵਿਜੈ ਸਿੰਘ ਦੀ ਅਗਵਾਈ ’ਚ ਗੋਵਿੰਦਪੁਰਾ ਸਨਅਤੀ ਖੇਤਰ ’ਚ ਜਿਉਂ ਹੀ ਪੁਲੀਸ ਵੱਲੋਂ ਲਾਈਆਂ ਰੋਕਾਂ ’ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਵੱਲ ਜਲਤੋਪਾਂ ਦਾ ਮੂੰਹ ਖੋਲ੍ਹ ਦਿੱਤਾ। ਪੁਲੀਸ ਨੇ ਸਿੰਘ ਤੇ ਅੱਠ ਹੋਰਨਾਂ ਕਾਂਗਰਸੀ ਆਗੂਆਂ ਤੇ 200 ਪਾਰਟੀ ਵਰਕਰਾਂ ਖਿਲਾਫ਼ ਬਿਨਾਂ ਕਿਸੇ ਪ੍ਰਵਾਨਗੀ ਦੇ ਇਕੱਠ ਕਰਨ ਅਤੇ ਕੋਵਿਡ-19 ਨੇਮਾਂ ਦੀ ਉਲੰਘਣਾ ਦੇ ਦੋਸ਼ ’ਚ ਕੇਸ ਦਰਜ ਕਰ ਲਿਆ ਹੈ।

ਸਿੰਘ ਨੇ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਪੁਲੀਸ ਨੇ ਜਲ ਤੋਪਾਂ ਦੀ ਵਰਤੋਂ ਕੀਤੀ, ਪਰ ਅਸੀਂ ਆਪਣੀ ਲੜਾਈ ਨੂੰ ਜਾਰੀ ਰੱਖਾਂਗੇ।’’ ਸਿੰਘ ਨੇ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਰੋੜਾਂ ਰੁਪਏ ਮੁੱਲ ਦੀ ਜ਼ਮੀਨ ਲਘੂ ਤੇ ਮੱਧਮ ਉਦਯੋਗ ਭਾਰਤੀ ਨੂੰ ਸਨਅਤੀ ਐਸੋਸੀਏਸ਼ਨ ਦੇ ਵਿਰੋਧ ਦੇ ਬਾਵਜੂਦ ਇਕ ਰੁਪਏ ਦੀ ਦਰ ਨਾਲ ਅਲਾਟ ਕਰ ਦਿੱਤੀ। ਸਿੰਘ ਨੇ ਕਿਹਾ ਕਿ ਇਹ ਇਕੋ ਇਕ ਪਾਰਕ ਸੀ, ਜਿੱਥੇ ਵਰਕਰ ਇੰਟਰਵਲ ਦੌਰਾਨ ਦੁਪਹਿਰ ਦੀ ਰੋਟੀ ਖਾਣ ਮਗਰੋਂ ਆਰਾਮ ਕਰਦੇ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤ੍ਰਿਣਮੂਲ ਕਾਂਗਰਸ ਵੱਲੋਂ ਤੇਲ ਕੀਮਤਾਂ ’ਚ ਵਾਧੇ ਖ਼ਿਲਾਫ਼ ਪ੍ਰਦਰਸ਼ਨ
Next articleਕਸ਼ਮੀਰ ਵਿਚ ਹੋਏ ਡਰੋਨ ਹਮਲੇ ਨੇ ਵਧਾਈ ਚਿੰਤਾਂ