ਬੀਮਾਰੀਆਂ ਤੋਂ ਬਚਾਅ ਲਈ ਕੀਤਾ ਜਾਗਰੂਕ

ਮਾਨਸਾ, ਚਾਨਣ ਦੀਪ ਸਿੰਘ ਔਲਖ (ਸਮਾਜ ਵੀਕਲੀ):   ਸਿਵਲ ਸਰਜਨ ਮਾਨਸਾ ਡਾਕਟਰ ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ ਐਮ ਓ ਖਿਆਲਾਂ ਕਲਾਂ ਡਾਕਟਰ ਹਰਦੀਪ ਸ਼ਰਮਾ ਦੀ ਰਹਿਨੁਮਾਈ ਹੇਠ ਪਿੰਡ ਤਾਮਕੋਟ ਵਿਖੇ ਬੀਮਾਰੀਆਂ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ। ਸਿਹਤ ਸੁਪਰਵਾਈਜ਼ਰ ਸੁਖਪਾਲ ਸਿੰਘ ਨੇ ਲੋਕਾਂ ਨੂੰ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਜਾਗਰੂਕ ਕੀਤਾ। ਮੱਛਰਾਂ ਦੀ ਪੈਦਾਇਸ਼ ਖੜ੍ਹੇ ਪਾਣੀ ਉਪਰ ਸੁਰੂ ਹੁੰਦੀ ਹੈ।ਇਸ ਲਈ ਸਾਨੂੰ ਆਪਣੇ ਘਰਾਂ ਵਿੱਚ ਪਾਣੀ ਵਾਲ਼ੇ ਬਰਤਨਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ।

ਅਣ ਢਕੇ ਪਾਣੀ ਵਾਲੇ ਨੂੰ ਹਫਤੇ ਵਿੱਚ ਇੱਕ ਵਾਰ ਖਾਲੀ ਕਰ ਕੇ ਸੁਕਾਉਣਾ ਚਾਹੀਦਾ ਹੈ ਜਿਵੇਂ ਫਰਿੱਜਾਂ ਦੀਆਂ ਟ੍ਰੇਆਂ, ਕੂਲਰ ਪਾਣੀ ਦੀਆਂ ਟੈਂਕੀਆਂ ਅਤੇ ਗਮਲੇ ਆਦਿ।ਇਸ ਨਾਲ ਅਸੀਂ ਡੇਂਗੂ ਅਤੇ ਮਲੇਰੀਆ ਬੁਖਾਰ ਤੋਂ ਬਚ ਸਕਦੇ ਹਾਂ। ਸਿਹਤ ਕਰਮਚਾਰੀ ਲਵਦੀਪ ਸਿੰਘ ਨੇ ਦੱਸਿਆ ਕਿ ਬੁਖਾਰ ਹੋਣ ਤੇ ਨੇੜੇ ਦੇ ਸਿਹਤ ਕੇਂਦਰ ਜਾਂ ਹਸਪਤਾਲ ਵਿਖੇ ਖੂਨ ਦੀ ਜਾਂਚ ਕਰਵਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ।ਸੀ ਐਚ ਓ ਮਨਦੀਪ ਕੌਰ ਨੇ ਗੈਰ ਸੰਚਾਰੂ ਬੀਮਾਰੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਬਲੱਡ ਪਰੈਸ਼ਰ, ਸ਼ੂਗਰ ਅਤੇ ਹਾਈ ਰਿਸਕ ਗਰਭਵਤੀ ਔਰਤਾਂ ਦੀ ਸਕਰੀਨਿੰਗ ਕੀਤੀ ਗਈ।

ਇਸ ਮੌਕੇ ਤੇ ਡਾਇਰੈਕਟਰ ਆਯੂਰਵੇਦਾ ਪੰਜਾਬ ਡਾਕਟਰ ਰਵੀ ਡੂਮਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਮਾਨਸਾ ਡਾਕਟਰ ਨਾਮਿਤਾ ਗਰਗ ਦੀ ਰਹਿਨੁਮਾਈ ਹੇਠ ਉਪਵੈਦ ਕਰਨਜੀਤ ਸਿੰਘ ਨੇ ਹਰ ਘਰ ਹਰ ਆਗਣ ਯੋਗ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਯੋਗਾ ਕਰਵਾਇਆ ਗਿਆ ਅਤੇ ਵਿਸ਼ਵ ਯੋਗਾ ਦਿਵਸ ਬਾਰੇ ਦੱਸਿਆ।ਇਸ ਮੌਕੇ ਨਵਨੀਤ ਕੌਰ ਅਤੇ ਆਸਾ ਹਾਜ਼ਰ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਰਭਵਤੀ ਔਰਤਾਂ ਦੀ ਜਾਂਚ ਅਤੇ ਪਰਿਵਾਰ ਨਿਯੋਜਨ ਕੈਂਪ ਆਜੋਯਿਤ
Next articleਪ੍ਰੈਸ ਨੋਟ