(ਸਮਾਜ ਵੀਕਲੀ)
ਬੜੀ ਦੁਨੀਆਂ ਵੇਖੀ ਜੋ ਲਈ ਸ਼ੋਹਰਤ
ਆਪੇ ਨੂੰ ਤਖ਼ਤਾਂ ਦਾ ਪਾਵਾ ਬਣਾ ਬੈਠੀ।
ਤਖ਼ਤਾਂ ਵਕਤਾਂ ਨੂੰ ਆ ਦਿਖਾਅ ਸ਼ੀਸ਼ਾ
ਕਰ ਤੂੰ ਸ਼ਾਇਦ ਇਹੀ ‘ਗੁਨਾਹ’ ਬੈਠੀ।
ਬੜੀ ਕੀਮਤ ਦੇਣੀ ਪੈਂਦੀ ਬਗਾਵਤਾਂ ਦੀ
ਪਾਈ ਪਾਈ ਦਾ ਤੂੰ ਹਿਸਾਬ ਚੁਕਾ ਬੈਠੀ।
ਛੱਡ ਪਰ੍ਹਾਂ ਚਾਂਦੀ ਸੋਨੇ ਜੜ੍ਹੇ ਤਗ਼ਮੇ
ਹਿੰਮਤ ਤੇਰੀ ‘ਤੇ ਦੁਨੀਆਂ ਹੋ ਫਿਦਾ ਬੈਠੀ ।
ਇਹ ਰੁਤਬਾ ਕਿਸੇ ਨੂੰ ਨਹੀਂ ਨਸੀਬ ਹੁੰਦਾ
ਕਰੋੜਾਂ ਦਿਲਾਂ ਦੇ ਤਖਤ ‘ਤੇ ਤੂੰ ਜਾ ਬੈਠੀ।
ਡਾ. ਮੇਹਰ ਮਾਣਕ