ਮਾਛੀਵਾੜਾ ਟਰੈਫਿਕ ਪੁਲਿਸ ਵੱਲੋਂ ਮੂਨ ਲਾਈਟ ਸਕੂਲ ਹੇਡੋਂ ਵਿੱਚ ਸੈਮੀਨਾਰ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਕੇਂਦਰ ਸਰਕਾਰ ਦੇ ਆਵਾਜਾਈ ਮਹਿਕਮੇ ਦੇ ਵੱਲੋਂ ਸਮੁੱਚੇ ਦੇਸ਼ ਵਿੱਚ ਹੀ ਆਵਾਜਾਈ ਦੇ ਸਬੰਧ ਵਿੱਚ ਨਵੇਂ ਕਾਨੂੰਨਾਂ ਸਬੰਧੀ ਦੇਸ਼ ਵਾਸੀਆਂ ਨੂੰ ਜਾਗਰਿਤ ਕੀਤਾ ਜਾ ਰਿਹਾ ਹੈ। ਪੰਜਾਬ ਦੇ ਟਰੈਫਿਕ ਪੁਲਿਸ ਵਿਭਾਗ ਵੱਲੋਂ ਜੋ ਨਵੇਂ ਕਾਨੂੰਨ ਜਾਰੀ ਕੀਤੇ ਗਏ ਹਨ ਉਹਨਾਂ ਦੇ ਸੰਬੰਧ ਵਿੱਚ ਸਮੁੱਚੇ ਪੰਜਾਬ ਵਿੱਚ ਹੀ ਕੈਂਪ ਸੈਮੀਨਾਰ ਲਾ ਕੇ ਲੋਕਾਂ ਨੂੰ ਨਵੇਂ ਕਾਨੂੰਨਾਂ ਹਿੱਤ ਜਾਣਕਾਰੀ ਦਿੱਤੀ ਜਾ ਰਹੀ ਹੈ। ਇਹਨਾਂ ਨਵੇਂ ਨਿਯਮਾਂ ਦੇ ਲਈ ਖਾਸ ਤੌਰ ਉੱਤੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਜਿਸ ਤਹਿਤ ਸਕੂਲਾਂ ਦੇ ਵਿੱਚ ਟਰੈਫਿਕ ਪੁਲਿਸ ਦੇ ਅਧਿਕਾਰੀ ਬੱਚਿਆਂ ਨੂੰ ਜਾਣਕਾਰੀ ਦਿੰਦੇ ਹਨ।
   ਇਸੇ ਤਰ੍ਹਾਂ ਹੀ ਮਾਛੀਵਾੜਾ ਦੀ ਟਰੈਫਿਕ ਪੁਲਿਸ ਦੇ ਵੱਲੋਂ ਇਲਾਕੇ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਨਵੇਂ ਕਾਨੂੰਨਾਂ ਨਿਯਮਾਂ ਦੀ ਜਾਣਕਾਰੀ ਦੇਣ ਸਬੰਧੀ ਸੈਮੀਨਾਰ ਮੀਟਿੰਗਾਂ ਆਦਿ ਕੀਤੇ ਜਾ ਰਹੇ ਹਨ ਅੱਜ ਮੂਨ ਲਾਈਟ ਪਬਲਿਕ ਸਕੂਲ ਹੇਡੋਂ ਦੇ ਵਿੱਚ ਇੱਕ ਵਿਸ਼ੇਸ਼ ਸੈਮੀਨਾਰ ਕੀਤਾ ਗਿਆ।
   ਇਸ ਸੈਮੀਨਾਰ ਦੇ ਵਿੱਚ ਟਰੈਫਿਕ ਪੁਲਿਸ ਮਾਛੀਵਾੜਾ ਦੇ ਇੰਚਾਰਜ ਏ ਐਸ ਆਈ ਇੰਦਰਜੀਤ ਸਿੰਘ ਢਿੱਲੋਂ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਬੱਚਿਆਂ ਨੂੰ ਇਹਨਾਂ ਨਿਯਮਾਂ ਦੀ ਪੂਰੀ ਜਾਣਕਾਰੀ ਹੋਵੇਗੀ ਤਾਂ ਫਿਰ ਬੱਚੇ ਜਿਨਾਂ ਨੇ ਅੱਗੇ ਜਾ ਕੇ ਵੱਡੇ ਬਣਨਾ ਹੈ ਉਹ ਕਦੇ ਵੀ ਟਰੈਫਿਕ ਦੇ ਨਿਯਮਾਂ ਦੀ ਉਲੰਘਣਾ ਨਹੀਂ ਕਰਨਗੇ। ਇਸ ਲਈ ਸਰਕਾਰ ਦੇ ਹੁਕਮਾਂ ਅਨੁਸਾਰ ਹਰ ਸਕੂਲ ਵਿੱਚ ਜਾ ਕੇ ਬੱਚਿਆਂ ਨੂੰ ਜਾਣਕਾਰੀ ਦੇਣ ਦਾ ਉਪਰਾਲਾ ਪੁਲਿਸ ਅਧਿਕਾਰੀ ਕਰ ਰਹੇ ਹਨ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਬੱਚਿਆਂ ਦੇ ਮਾਪਿਆਂ ਨੂੰ ਇਨਾ ਨਵੇਂ ਨਿਯਮਾਂ ਬਾਰੇ ਜਾਗਰੂਕ ਹੋਣਾ ਬਹੁਤ ਜਰੂਰੀ ਹੈ ਤਾਂ ਕਿ ਛੋਟੇ ਬੱਚਿਆਂ ਨੂੰ ਕਿਸੇ ਕਿਸਮ ਦੀ ਮਸ਼ੀਨਰੀ ਆਦ ਚਲਾਉਣ ਨਾ ਦਿੱਤੀ ਜਾਵੇ।ਇਸ ਮੌਕੇ ਤਰਲੋਚਨ ਸਿੰਘ ਏ ਐਸ ਆਈ ਸਾਂਝ ਕੇਂਦਰ ਸਹਾਇਕ ਟਰੈਫਿਕ ਪੁਲਿਸ ਅਧਿਕਾਰੀ ਅਜਮੇਰ ਸਿੰਘ ਏ ਐਸ ਆਈ ਸਕੂਲ ਪ੍ਰਿੰਸੀਪਲ ਬਾਜਵਾ ਤੋਂ ਇਲਾਵਾ ਸਕੂਲ ਸਟਾਫ ਹਾਜ਼ਰ ਸੀ। ਇਸ ਵੇਲੇ ਪੁਲਿਸ ਅਧਿਕਾਰੀਆਂ ਵੱਲੋਂ ਬੱਚਿਆਂ ਨੂੰ ਆਵਾਜਾਈ ਦੇ ਨਿਯਮਾਂ ਸਬੰਧੀ ਜਾਗਰੂਕ ਰਹਿਣ ਦੇ ਲਈ ਸਹੁੰ ਚੁਕਾਈ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸੱਚ ਕਾਵਿ
Next articleਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਨਾਲ ਬੱਚਿਆਂ ਨੂੰ ਜੋੜਣਾ ਹੀ ਸਾਡਾ ਉਦੇਸ਼ ਹੈ-ਰਸ਼ਪਿੰਦਰ ਕੌਰ ਗਿੱਲ ਲੁਧਿਆਣਾ ਵਿਖੇ ਸਕੂਲਾਂ ਵਿੱਚ ਕਵਿਤਾ ਮੁਕਾਬਲੇ ਦੀ ਲੜੀ ਮੈਡਮ ਅਮਨਦੀਪ ਕੌਰ ਸਰਨਾ ਜੀ ਦੀ ਖਵਾਇਸ਼ ਸੀ