ਪੰਜਾਬੀ ਹੁਣ ਸੱਤ ਸਮੁੰਦਰਾਂ ਦੀ ਭਾਸ਼ਾ ਬਣ ਚੁੱਕੀ ਹੈ- ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ


ਇਸ ਵੈੱਬਸਾਈਟ ਨੂੰ ਤਿਆਰ ਕਰਨ ਵਾਲੀ ਟੀਮ ਦੇ ਮੈਂਬਰ ਖ਼ੋਜ ਅਫ਼ਸਰ ਸਤਪਾਲ ਸਿੰਘ ਚਹਿਲ ਨੇ ਕਿਹਾ ਇਸ ਵੈੱਬਸਾਈਟ ’ਚ ਵਿਭਾਗ ਵੱਲੋਂ ਤਿਆਰ ਕੀਤੇ ਗਏ ਚਾਰ ਕੋਸ਼; ਪ੍ਰਮਾਣਿਕ ਕੋਸ਼, ਅਖਾਣ ਕੋਸ਼, ਮੁਹਾਵਰਾ ਕੋਸ਼, ਡੋਗਰੀ ਪੰਜਾਬੀ ਕੋਸ਼ ਤੇ ਵਾਰਸ ਮੁਹਾਵਰਾ ਕੋਸ਼ ਸ਼ਾਮਲ ਕੀਤੇ ਗਏ ਹਨ ਅਤੇ ਜਲਦੀ ਹੀ ਪੁਆਧੀ, ਕਿੱਸਾ ਸੰਦਰਭ ਤੇ ਅੰਗਰੇਜ਼ੀ-ਪੰਜਾਬੀ (ਮਿਡਲ ਪੱਧਰ ਤੱਕ) ਕੋਸ਼ ਵੀ ਇਸ ਵੈੱਬਸਾਈਟ ’ਚ ਸ਼ਾਮਲ ਕਰ ਦਿੱਤੇ ਜਾਣਗੇ। ਇਸ ਵੈੱਬਸਾਈਟ ਦਾ ਵਿਸ਼ੇਸ਼ ਆਕਰਸ਼ਨ ਆਨਲਾਈਨ ਸ਼ਬਦਾਵਲੀ ਹੈ, ਜਿਸ ਵਿੱਚ ਪ੍ਰਬੰਧਕੀ, ਕਾਨੂੰਨੀ, ਰਸਾਇਣ ਵਿਗਿਆਨ ਤੇ ਰਾਜਨੀਤੀ ਨਾਲ ਸਬੰਧਤ ਸ਼ਬਦਾਵਲੀ ਉਪਲਬਧ ਹੈ। ਭਾਸ਼ਾ ਵਿਭਾਗ ਦੇ ਵਿਲੱਖਣ ਤੇ ਦੁਰਲੱਭ ਖਰੜਿਆਂ ਦੀ ਸੂਚੀ ਅਤੇ ਜਾਣਕਾਰੀ ਵੀ ਇਸ ’ਤੇ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵੈੱਬਸਾਈਟ ਤੋਂ ਜਾਣਕਾਰੀ ਹਾਸਲ ਕਰਕੇ ਪਾਠਕ ਮੁੱਖ ਦਫ਼ਤਰ ਜਾਂ ਵੱਖ-ਵੱਖ ਜ਼ਿਲ੍ਹਾ ਸਦਰ ਮੁਕਾਮਾਂ ਤੋਂ ਆਪਣੀ ਪਸੰਦ ਦੀਆਂ ਪੁਸਤਕਾਂ ਖਰੀਦ ਸਕਦੇ ਹਨ। ਮਸ਼ੀਨੀ ਬੁੱਧੀਮਾਨਤਾ ਪ੍ਰਾਜੈਕਟ ਅਧੀਨ ਤਿਆਰ ਕੀਤੀਆਂ ਜਾ ਰਹੀਆਂ ਡਿਜ਼ੀਟਲ ਕਿਤਾਬਾਂ ਅਤੇ ਵਿਭਾਗ ਦੇ ਪੁਰਾਣੇ ਰਸਾਲੇ ਵੀ ਇਸ ਵੈੱਬਸਾਈਟ ’ਤੇ ਉਪਲਬਧ ਹਨ।ਇਸ ਵੈੱਬਸਾਈਟ ਵਿੱਚ ਵਿਭਾਗ ਵੱਲੋਂ ਲਈ ਜਾਂਦੀ ਪੰਜਾਬੀ ਪ੍ਰਬੋਧ ਦੀ ਪ੍ਰੀਖਿਆ ਸਬੰਧੀ ਅਤੇ ਸਟੈਨੋਗ੍ਰਾਫੀ ਦੀ ਪੜ੍ਹਾਈ ਸਬੰਧੀ ਵੀ ਜਾਣਕਾਰੀ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਹੋਰ ਬਹੁਤ ਸਾਰੀਆਂ ਪੁਸਤਕਾਂ ਇਸ ਵੈੱਬਸਾਈਟ ਉਪਰ ਉਪਲਬਧ ਹੋਣਗੀਆਂ। ਪੰਜਾਬੀ ਭਾਸ਼ਾ ਦੇ ਵਿਕਾਸ ਨਾਲ ਸਬੰਧਤ ਸਕੀਮਾਂ, ਪੰਜਾਬੀ ਭਾਸ਼ਾ ਐਕਟ ਤੇ ਵਿਭਾਗ ਦੀਆਂ ਸਰਗਰਮੀਆਂ ਸਬੰਧੀ ਜਾਣਕਾਰੀ ਵੀ ਇਸ ਵੈੱਬਸਾਈਟ ’ਤੇ ਉਪਲਬਧ ਹੈ। ਇਸ ਵੈੱਬਸਾਈਟ ਲਈ ਅਹਿਮ ਯੋਗਦਾਨ ਪਾਉਣ ਵਾਲੇ ਖੋਜ ਸਹਾਇਕ ਮਹੇਸ਼ਇੰਦਰ ਸਿੰਘ ਖੋਸਲਾ ਨੇ ਦੱਸਿਆ ਕਿ ਇਸ ਪੁਸਤਕ ਨੂੰ ਤਕਨੀਕੀ ਪੱਖਾਂ ਤੋਂ ਤਿਆਰ ਕਰਨ ਸਬੰਧੀ ਵਿਸਥਾਰ ’ਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਬਦ ਮਾਲਾ ਨਾਮ ਦੇ ਸਾਫਟਵੇਅਰ ਰਾਹੀਂ ਕੋਸ਼ਕਾਰੀ ਨਾਲ ਸਬੰਧਤ ਕਾਰਜ ਨੇਪਰੇ ਚਾੜੇ ਗਏ ਹਨ। ਸਾਹਿਤਕਾਰ ਪ੍ਰੀਤਮ ਸਿੰਘ ਜੌਹਲ ਤੇ ਅਵਤਾਰਜੀਤ ਅਟਵਾਲ ਨੇ ਸਮੁੱਚੇ ਸਾਹਿਤਕਾਰ ਭਾਈਚਾਰੇ ਵੱਲੋਂ ਭਾਸ਼ਾ ਵਿਭਾਗ ਦੇ ਉਕਤ ਉਪਰਾਲੇ ਦੀ ਸ਼ਲਾਘਾ ਕੀਤੀ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਇਸ ਮੌਕੇ ਵੈੱਬਸਾਈਟ ਤਿਆਰ ਕਰਨ ਵਾਲੀ ਟੀਮ ਦੇ ਮੁਖੀ ਤੇ ਵਿਭਾਗ ਦੇ ਸਹਾਇਕ ਨਿਰਦੇਸ਼ਕ ਆਲੋਕ ਚਾਵਲਾ, ਅਮਰਿੰਦਰ ਸਿੰਘ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਕੌਰ ਤੇ ਹੋਰ ਸ਼ਖਸ਼ੀਅਤਾਂ ਸ਼ਾਮਲ ਸਨ। ਇਹ ਵੈਬਸਾਈਟ ਇਸ ਲਿੰਕ https://bhashavibhagpunjab.org/ ’ਤੇ ਖੋਲ੍ਹੀ ਦੇਖੀ ਜਾ ਸਕਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly