ਮਾਛੀਵਾੜਾ ਨਗਰ ਕੌਂਸਲ ਦੀ ਪ੍ਰਧਾਨਗੀ ਆਮ ਆਦਮੀ ਪਾਰਟੀ ਵਾਲਿਆਂ ਨੇ ਖਾਸ ਬੰਦੇ ਨੂੰ ਪ੍ਰਧਾਨ ਬਣਾਇਆ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਤਕਰੀਬਨ 15 20 ਕੁ ਦਿਨ ਪਹਿਲਾਂ ਨਗਰ ਨਿਗਮ ਨਗਰ ਕੌਂਸਲ ਚੋਣਾਂ ਹੋ ਕੇ ਹਟੀਆਂ ਹਨ ਉਸ ਤੋਂ ਬਾਅਦ ਨਤੀਜੇ ਆਏ ਸਮੁੱਚੇ ਪੰਜਾਬ ਦੇ ਵਿੱਚ ਜੋ ਨਤੀਜੇ ਆਏ ਉਸ ਵਿੱਚ ਧੱਕੇਸ਼ਾਹੀ ਦੀਆਂ ਖਬਰਾਂ ਸਾਹਮਣੇ ਆਈਆਂ ਧੱਕੇ ਸ਼ਾਹੀ ਕੌਣ ਕਰ ਸਕਦਾ ਹੈ ਜੋ ਮੌਜੂਦਾ ਸਮੇਂ ਸਰਕਾਰ ਵਿੱਚ ਹੋਵੇ ਇਹੀ ਧੱਕੇਸ਼ਾਹੀ ਜਿਲਾ ਲੁਧਿਆਣਾ ਦੇ ਮਾਛੀਵਾੜਾ ਵਿੱਚ ਵੀ ਚੱਲੀ ਚੋਣਾਂ ਤੋਂ ਪਹਿਲਾਂ ਹੀ ਵਿਰੋਧੀ ਪਾਰਟੀਆਂ ਦੇ ਕਾਗਜ ਰੱਦ ਕਰਵਾ ਦਿੱਤੇ ਉਸ ਤੋਂ ਬਾਅਦ ਜੋ ਚੋਣ ਪ੍ਰਕਿਰਿਆ ਚਲਣੀ ਸੀ ਉਸ ਦਾ ਵੀ ਸਭ ਨੂੰ ਹੀ ਪਤਾ ਸੀ। ਖੈਰ ਚੋਣਾਂ ਹੋਈਆਂ ਮਾਛੀਵਾੜਾ ਦੀਆਂ ਨਗਰ ਕੌਂਸਲ ਚੋਣਾਂ ਦੇ ਵਿੱਚ ਆਪ ਦਾ ਪਲੜਾ ਧੱਕੇਸ਼ਾਹੀ ਦੇ ਨਾਲ ਭਾਰੀ ਰਿਹਾ ਅਖੀਰ ਵਿੱਚ ਜਦੋਂ ਅੱਜ ਨਗਰ ਕੌਂਸਲ ਪ੍ਰਧਾਨ ਦੀ ਚੋਣ ਹੋਈ ਤਾਂ ਉਹ ਕਿਆਸ ਅਰਾਈਆਂ ਸੱਚ ਹੋਈਆਂ ਜੋ ਪਹਿਲਾਂ ਹੀ ਲਗ ਚੁਕੀਆਂ ਸਨ ਕਿ ਇਹਨਾਂ ਚੋਣਾਂ ਦੇ ਵਿੱਚ ਪ੍ਰਧਾਨ ਕੌਣ ਬਣੇਗਾ ਆਮ ਲੋਕਾਂ ਦੀ ਅਵਾਜ਼ ਸੀ ਕਿ ਪ੍ਰਧਾਨ ਸੋਨੂ ਕੁੰਦਰਾ ਬਣੇਗਾ ਅਖੀਰ ਨੂੰ ਸੋਨੂ ਕੁੰਦਰਾ ਪ੍ਰਧਾਨ ਬਣ ਗਿਆ।  ਸੋਨੂ ਕੁੰਦਰਾ ਕੁੰਦਰਾ ਪਰਿਵਾਰ ਦੇ ਵਿੱਚੋਂ ਹੈ ਜੋ ਹੁਣ ਤੱਕ ਕਾਂਗਰਸ ਦੇ ਨਾਲ ਡਟਿਆ ਰਿਹਾ ਤੇ ਕਾਂਗਰਸ ਦੇ ਵਿੱਚੋਂ ਕੁੰਦਰਾ ਪਰਿਵਾਰ ਨੇ ਬਹੁਤ ਕੁਝ ਪ੍ਰਾਪਤ ਕੀਤਾ ਜਦੋਂ ਸੋਨੂ ਕੁੰਦਰਾ ਕਾਂਗਰਸ ਵਿੱਚ ਸ਼ਾਮਲ ਹੋਇਆ ਸੀ ਤਾਂ ਸਮਝਦਾਰ ਲੋਕ ਉਸ ਵੇਲੇ ਹੀ ਅੰਦਾਜੇ ਲਗਾ ਰਹੇ ਸਨ ਕਿ ਆਉਣ ਵਾਲੇ ਸਮੇਂ ਵਿੱਚ ਆਹ ਹੋਣਾ ਹੈ ਤੇ ਉਹੀ ਅਖੀਰ ਨੂੰ ਹੋ ਗਿਆ। ਅਸੀਂ ਨਵੇਂ ਚੁਣੇ ਗਏ ਸੋਨੂ ਕੁੰਦਰਾ ਵਧਾਈਆਂ ਦਿੰਦੇ ਹਾਂ ਪਰ ਇੱਥੇ ਇਕ ਗੱਲ ਵਰਣਨ ਯੋਗ ਹੈ ਇਹ ਗੱਲ ਇਕੱਲੇ ਮਾਛੀਵਾੜੇ ਨਾਲ ਹੀ ਨਹੀਂ ਸਮੁੱਚੇ ਪੰਜਾਬ ਵਿੱਚ ਹੀ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਮੁਢਲੇ ਵਰਕਰ ਸਿਰਫ ਦਰੀਆਂ ਵਛਾਉਣ ਤੱਕ ਹੀ ਸੀਮਤ ਰਹਿ ਗਏ ਚਾਹੇ ਲੋਕ ਸਭਾ ਦੀ ਚੋਣ ਹੋਵੇ ਜਾਂ ਕੋਈ ਹੋਰ ਇਸ ਵਿੱਚ ਬਾਹਰੋਂ ਆਏ ਹੋਏ ਦੂਜੀਆਂ ਪਾਰਟੀਆਂ ਦੇ ਹੀ ਕਦਰ ਪੈਂਦੀ ਹੈ ਜਿਨਾਂ ਨੇ ਗਰਾਊਂਡ ਲੈਵਲ ਤੋਂ ਆਮ ਆਦਮੀ ਪਾਰਟੀ ਲਈ ਕੰਮ ਕੀਤਾ ਉਹ ਵਿਚਾਰੇ ਨਾ ਇਧਰ ਦੇ ਰਹੇ ਨਾ ਉਧਰ ਦੇ ਰਹੇ, ਹਾਂ ਉਹ ਬਗਾਵਤ ਕਰਨ ਜੋਗੇ ਵੀ ਨਹੀਂ ਰਹੇ ਜੇ ਬਗਾਵਤ ਕਰਨਗੇ ਉਹਨਾਂ ਦੀ ਕਿਹੜਾ ਕਿਸ ਨੇ ਸੁਣਨੀ ਹੈ ਇਹ ਗੱਲਾਂ ਮੈਂ ਨਹੀਂ ਕਹਿ ਰਿਹਾ ਮਾਛੀਵਾੜਾ ਦੇ ਲੋਕਾਂ ਦੀ ਆਵਾਜ਼ ਕਹਿ ਰਹੀ ਹੈ ਬਾਕੀ ਤੁਸੀਂ ਆਪ ਸਿਆਣੇ ਹੋ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਸੀਹਤ
Next articleਸ. ਜਗਦੇਵ ਸਿੰਘ ਜੱਸੋਵਾਲ ਨੇ ਤ੍ਰੈਕਾਲ ਦਰਸ਼ੀ ਸੱਭਿਆਚਾਰਕ ਆਗੂ ਵਜੋਂ ਪੰਜਾਬ ਨੂੰ ਸੰਕਟ ਵਿੱਚ ਵੀ ਜਿਊਣਾ ਸਿਖਾਇਆ — ਪ੍ਰੋ. ਗੁਰਭਜਨ ਸਿੰਘ ਗਿੱਲ