HOME ਮਾਛੀਵਾੜਾ ਸਾਹਿਬ ਵਿੱਚ ਲੱਗਦੇ ਜਾਮ ਤੋਂ ਲੋਕ ਔਖੇ

ਮਾਛੀਵਾੜਾ ਸਾਹਿਬ ਵਿੱਚ ਲੱਗਦੇ ਜਾਮ ਤੋਂ ਲੋਕ ਔਖੇ

4
ਮਾਛੀਵਾੜਾ ਸਾਹਿਬ   (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ:-  ਜਿਲਾ ਲੁਧਿਆਣਾ ਦਾ ਇਤਿਹਾਸਕ ਸ਼ਹਿਰ ਸ਼੍ਰੀ ਮਾਛੀਵਾੜਾ ਸਾਹਿਬ, ਧਾਰਮਿਕ ਮਹੱਤਤਾ ਤੋਂ ਪਛਾਣੇ ਜਾਂਦੇ ਇਸ ਸ਼ਹਿਰ ਦੇ ਵਿੱਚ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਚਰਨ ਛੋਹ ਸਥਾਨ ਹੋਣ ਕਾਰਨ ਦਰਸ਼ਨ ਕਰਨ ਵਾਲੀਆਂ ਸੰਗਤਾਂ ਦੀ ਆਵਾਜਾਈ ਆਮ ਹੀ ਰਹਿੰਦੀ ਹੈ। ਇਸ ਤੋਂ ਇਲਾਵਾ ਦਿੱਲੀ ਜੰਮੂ ਨਵਾਂ ਸ਼ਹਿਰ ਫਗਵਾੜਾ ਖੰਨਾ ਮਾਰਗ ਕਾਰਨ ਵੀ ਭੀੜ ਜਿਆਦਾ ਹੈ ਉਸ ਤੋਂ ਬਿਨਾਂ ਪੇਂਡੂ ਇਲਾਕੇ ਵਾਲੇ ਇਸ ਸ਼ਹਿਰ ਦੇ ਵਿੱਚ ਆਵਾਜਾਈ ਸਬੰਧੀ ਲੋਕਾਂ ਦੀ ਸ਼ਿਕਾਇਤ ਹੈ ਕਿ ਜਦੋਂ ਮਰਜ਼ੀ ਆਵੋ ਜੋ ਪ੍ਰਮੁੱਖ ਤੌਰ ਤੇ ਗਨੀ ਖਾਂ ਨਬੀ ਖਾਂ ਵਾਲਾ ਗੇਟ ਹੈ ਜਿੱਥੋਂ ਚਾਰ ਸੜਕਾਂ ਦਾ ਮੇਲ ਹੁੰਦਾ ਹੈ ਤੇ ਇਸ ਥਾਂ ਦੇ ਉੱਪਰ ਅਕਸਰ ਹੀ ਜਾਮ ਲੱਗਾ ਰਹਿੰਦਾ ਹੈ। ਕੱਲ ਗੇਟ ਦੇ ਬਿਲਕੁਲ ਨਾਲ ਇੱਕ ਕਾਰ ਬਹੁਤ ਹੀ ਬੇਤਰਤੀਬੀ ਸੜਕ ਦੇ ਵਿਚਕਾਰ ਖੜੀ ਸੀ ਜਿਸ ਕਾਰਨ ਵੱਡੇ ਵਾਹਨ ਖਾਸ ਕਰ ਬੱਸਾਂ ਦਾ ਲੰਘਣਾ ਔਖਾ ਹੋ ਗਿਆ ਤੇ ਇਸੇ ਕਾਰਨ ਹੀ ਸ਼ਹਿਰ ਵਾਲੇ ਪਾਸੇ ਸਮਰਾਲਾ ਸੜਕ ਉਧਰ ਕੁਹਾੜੇ ਵਾਲੀ ਸੜਕ ਉੱਪਰ ਦੂਰ ਦੂਰ ਤੱਕ ਲੰਬੀਆਂ ਲਾਈਨਾਂ ਲੱਗ ਗਈਆਂ। ਬੇਸ਼ੱਕ ਮਾਛੀਵਾੜਾ ਸਾਹਿਬ ਦੇ ਵਿੱਚ ਨਵੇਂ ਟਰੈਫਿਕ ਇੰਚਾਰਜ ਆਏ ਹਨ ਪਰ ਕੱਲ ਉਹ ਵੀ ਉੱਥੇ ਨਜ਼ਰ ਨਹੀਂ ਆਏ ਜਿਸ ਕਾਰਨ ਲੋਕ ਜਾਮ ਤੋਂ ਔਖੇ ਰਹੇ। ਇੱਥੇ ਆਮ ਲੋਕਾਂ ਨੂੰ ਵੀ ਤੇ ਟਰੈਫਿਕ ਪੁਲਿਸ ਅਧਿਕਾਰੀਆਂ ਨੂੰ ਵੀ ਬੇਨਤੀ ਹੈ ਕਿ ਇਸ ਚੌਂਕ ਵਿੱਚ ਲੱਗ ਰਹੇ ਜਾਮ ਦਾ ਕੋਈ ਹੱਲ ਕੀਤਾ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਇੱਕ ਵਾਰ ਫ਼ਿਰ ਹੋਇਆ ਮਿਡ ਡੇ ਮੀਲ ਬਲਾਕ ਮੈਨੇਜਰਾਂ ਨਾਲ ਧੱਕਾ * *ਮੰਤਰੀਆਂ ਦੇ ਹੁਕਮਾਂ ਨੂੰ ਟਿੱਚ ਜਾਣਦੀ ਹੈ ਪੰਜਾਬ ਦੀ ਅਫ਼ਸਰਸ਼ਾਹੀ ।*
Next articleਪੰਜਾਬ ਵਿੱਚ ਪ੍ਰਵਾਸੀਆਂ ਵੱਲੋਂ ਜਮੀਨ ਖਰੀਦਣ ਤੇ ਪੂਰਨ ਤੌਰ ਤੇ ਪਾਬੰਦੀ ਲੱਗਣੀ ਚਾਹੀਦੀ ਹੈ : ਬੇਗਮਪੁਰਾ ਟਾਈਗਰ ਫੋਰਸ