ਅੱਪਰਾ (ਸਮਾਜ ਵੀਕਲੀ) (ਜੱਸੀ)- 10ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨ ਲਈ ਸਥਾਨਕ ਐੱਮ. ਜੀ. ਆਰੀਆ ਕੰਨਿਆ ਪਾਠਸ਼ਾਲਾ ਅੱਪਰਾ ਵਿਖੇ ਹਵਨ ਯੱਗ ਕਰਵਾਇਆ ਗਿਆ। ਇਸ ਮੌਕੇ ਮੁੱਖ ਅਧਿਆਪਕਾ ਪ੍ਰੀਤੀ ਨੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਬੋਰਡ ਦੇ ਇਮਤਿਹਾਨਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਮਾਸਟਰ ਵਿਨੋਦ ਕੁਮਾਰ ਨੇ ਆਪਣੇ ਪ੍ਰੇਰਨਾਮਈ ਭਾਸ਼ਣ ਰਾਹੀਂ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂੂਹ ਅਧਿਆਰਕਾਂ ਤੇ ਵਿਦਿਆਰਥਣਾਂ ਨੇ ਯੱਗ ’ਚ ਆਹੂਤੀਆਂ ਪਾਈਆਂ। ਇਸ ਮੌਕੇ ਅਧਿਆਪਕ ਮਨੀਸ਼ਾ, ਰਜਨੀ, ਰੇਖਾ, ਦਲਜੀਤ ਕੌਰ, ਲਵਪ੍ਰੀਤ ਕੌਰ, ਚਾਂਦਨੀ, ਮੀਨੂੰ ਖੋਸਲਾ, ਪਿ੍ਰਯੰਕਾ, ਚਰਨਜੀਤ ਕੌਰ, ਜੋਤੀ ਕੋਮਲ ਤੇ ਵਿਦਿਆਰਥਣਾਂ ਹਾਜ਼ਰ ਸਨ।