ਐਮ. ਬੀ. ਬੀ.ਐਸ. ਵਿਚ ਦਾਖਲਾ ਪ੍ਰਾਪਤ ਵਿਦਿਆਰਥੀ ਕਰਨ ਦਾ “” ਕੌਮ ਦਾ ਮਾਣ”” ਐਵਾਰਡ ਨਾਲ ਸਨਮਾਨ

ਵਿਦਿਆਰਥੀ ਕਰਨ ਨੂੰ ਕੌਮ ਦਾ ਮਾਣ ਐਵਾਰਡ ਦੇ ਕੇ ਸਨਮਾਨਿਤ ਕਰਦੇ ਹੋਏ ਬਲਵਿੰਦਰ ਪਾਜੀਆ, ਗੁਰਮੀਤ ਸਾਬੂਵਾਲ, ਗਿਆਨ ਦਬੂਲੀਆ ਤੇ ਹੋਰ।ਤਸਵੀਰ: ਸੋਢੀ

ਕਪੂਰਥਲਾ(ਕੌੜਾ)-ਗਰੀਬ ਪਰਿਵਾਰ ਵਿਚ ਜਨਮੇ ਅਤੇ ਸਰਕਾਰੀ ਸਕੂਲ ਵਿਚ ਪੜ੍ਹਕੇ ਇਕ ਹੋਣਹਾਰ ਵਿਦਿਆਰਥੀ ਵਲੋਂ ਐਮ. ਬੀ. ਬੀ.ਐਸ. ਵਿਚ ਦਾਖਲਾ ਪ੍ਰਾਪਤ ਕਰਨਾ ਸਮੁੱਚੇ ਵਾਲਮੀਕ ਸਮਾਜ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।ਇਹ ਸ਼ਬਦ ਗੁਰੂ ਗਿਆਨ ਨਾਥ ਜੀ ਧਰਮ ਪ੍ਰਚਾਰ ਸੰਸਥਾ ਦੇ ਆਗੂ ਗੁਰਮੀਤ ਸਿੰਘ ਸਾਬੂਵਾਲ, ਗਿਆਨ ਦਬੂਲੀਆ, ਪ੍ਰਸਿੱਧ ਕਥਾ ਵਾਚਕ ਬਲਵਿੰਦਰ ਸਿੰਘ ਪਾਜੀਆ, ਡੇਰਾ ਸੰਤ ਬਾਬਾ ਲਾਲ ਨਾਥ ਜੀ ਰਹੀਮ ਪੁਰ ਦੇ ਉਪ ਪ੍ਰਧਾਨ ਕੇਵਲ ਸਹੋਤਾ ਬਿਹਾਰੀਪੁਰ ਅਤੇ ਹੈੱਡ ਗ੍ਰੰਥੀ ਭਾਈ ਲਖਵਿੰਦਰ ਸਿੰਘ ਸਾਬੂਵਾਲ ਅਤੇ ਭਗਵਾਨ ਵਾਲਮੀਕ ਜੀ ਇੰਟਰਨੈਸ਼ਨਲ ਸਭਾ ਦਬੁਈ ਦੇ ਜਨਰਲ ਸਕੱਤਰ ਰਣਜੀਤ ਨਾਹਰ ਨੇ ਸਰਕਾਰੀ ਸਕੂਲ ਖੀਰਾਂਵਾਲੀ ਦੇ ਵਿਦਿਆਰਥੀ ਕਰਨ ਪੁੱਤਰ ਲਖਵਿੰਦਰ ਸਿੰਘ (ਸੋਨੂੰ ਦਬੂਲੀਆ) ਵਾਸੀ ਦਬੂਲੀਆ ਨੂੰ-ਕੌਮ ਦਾ ਮਾਣ- ਐਵਾਰਡ ਦੇ ਕੇ ਸਨਮਾਨਿਤ ਕਰਦਿਆ ਕਹੇ।ਉਨ੍ਹਾਂ ਕਿ ਵਿਦਿਆਰਥੀ ਕਰਨ ਨੇ ਏਮਜ਼ ਵਿਚ ਦਾਖਲਾ ਪ੍ਰਾਪਤ ਕਰਕੇ ਜਿੱਥੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਉੱਥੇ ਵਾਲਮੀਕ ਸਮਾਜ ਦਾ ਵੀ ਨਾਮ ਰੌਸ਼ਨ ਕੀਤਾ ਹੈ।ਉਕਤ ਆਗੂਆਂ ਨੇ ਹਰ ਵਿਦਿਆਰਥੀ ਨੂੰ ਕਰਨ ਵਰਗੇ ਵਿਦਿਆਰਥੀਆਂ ਤੋਂ ਪ੍ਰੇਰਨਾ ,
ਲੈਣ ਲਈ ਪ੍ਰੇਰਿਤ ਕੀਤਾ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੱਠੜਾ ਕਾਲਜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
Next articleਹਿੰਮਤ ਨਾ ਹਾਰ