HOME ਗੀਤਕਾਰ ਮੰਗਲ ਹਠੂਰ ਦੀ ਨਵੀਂ ਕਿਤਾਬ ‘ਅਗਲੇ ਜਨਮ ‘ਚ’ ਕੈਨੇਡਾ ਵਿੱਚ ਕੀਤੀ...

ਗੀਤਕਾਰ ਮੰਗਲ ਹਠੂਰ ਦੀ ਨਵੀਂ ਕਿਤਾਬ ‘ਅਗਲੇ ਜਨਮ ‘ਚ’ ਕੈਨੇਡਾ ਵਿੱਚ ਕੀਤੀ ਜਾਵੇਗੀ ਰਿਲੀਜ

3

ਚੰਡੀਗੜ੍ਹ   (ਸਮਾਜ ਵੀਕਲੀ)   ਗੁਰਭਿੰਦਰ ਗੁਰੀ, ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਗੀਤਕਾਰੀ ਰਾਹੀਂ ਦੁਨੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਉਘੇ ਗੀਤਕਾਰ ਮੰਗਲ ਹਠੂਰ ਕੈਨੇਡਾ ਦੇ ਦੌਰੇ ਤੇ ਹਨ, ਉਹ ਉੱਥੇ ਆਪਣੀ ਨਵੀਂ ਕਿਤਾਬ ‘ਅਗਲੇ ਜਨਮ ‘ਚ’ ਦੇ ਰਿਲੀਜ ਕਰਨ ਸਬੰਧੀ ਰੱਖੇ ਸਮਾਗਮਾਂ ਵਿੱਚ ਹਿੱਸਾ ਲੈਣਗੇ। ਇਸ ਸਬੰਧੀ ਗੀਤਕਾਰ ਮੰਗਲ ਹਠੂਰ ਨੇ ਫੋਨ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਨਵੀਂ ਕਿਤਾਬ ‘ਅਗਲੇ ਜਨਮ ‘ਚ’ ਰਿਲੀਜ ਕਰਨ ਲਈ ਉਹ ਕੈਨੇਡਾ ਆਏ ਹਨ, ਜਿਸ ਸਬੰਧੀ ਟੋਰਾਟੋਂ, ਵੈਨਕੁਵਰ, ਕੈਲਗਿਰੀ, ਸਰੀ, ਐਡਮਿੰਟਨ ਤੋਂ ਇਲਾਵਾ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਮਹਿਫਲਾਂ ਕਰਵਾਈਆਂ ਜਾ ਰਹੀਆਂ ਹਨ। ਜਿਸ ਵਿੱਚ ਗੀਤਕਾਰ ਮੰਗਲ ਹਠੂਰ ਆਪਣੇ ਵਿਚਾਰਾਂ, ਰਚਨਾਵਾਂ ਅਤੇ ਗੀਤਾਂ ਨਾਲ ਸਾਹਿਤ ਪ੍ਰੇਮੀਆਂ ਦੇ ਰੂਬਰੂ ਹੋਣਗੇ। ਇਸ ਮੌਕੇ ਉਨ੍ਹਾਂ ਨਾਲ ਗਾਇਕ ਹੈਰੀ ਸੰਧੂ, ਗਾਇਕ ਗੁਣਗੀਤ ਹਠੂਰ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 20/08/2025
Next articleਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡੀ.ਆਰ. ਉਮੀਦਵਾਰ 2025 ਦੇ ਚੋਣ ਲਈ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ABVP) ਵੱਲੋਂ ਸਵਸਤਿਕ ਗੌਤਮ ਉਮੀਦਵਾਰ ਐਲਾਨਿਆ