ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਉ ਕੌਣ ਵੇ, ਛਮ ਛਮ ਰੋਣ ਅੱਖੀਆਂ, ਮੇਰੇ ਨਾਂ ਦਾ ਫੁੱਲ ਨਾਂ ਪਾਵੀਂ ਤੂੰ ਆਪਣੀ ਫੁੱਲਕਾਰੀ ‘ਤੇ, ਕੁੜੀਆਂ ਤਾਂ ਚਿੜੀਆਂ ਨੇ ਆਦਿ ਅਨੇਕਾਂ ਸੁਪਰਹਿੱਟ ਗੀਤ ਪੰਜਾਬੀ ਦਰਸ਼ਕਾਂ ਦੀ ਝੋਲੀ ਪਾਉਣ ਵਾਲੇ ਗੀਤਕਾਰ ਹਰਜਿੰਦਰ ਕੰਗ ਤੇ ਅੱਪਰਾ ਦੀ ਨਵੀਂ ਚੁਣੀ ਗਈ ਗ੍ਰਾਮ ਪੰਚਾਇਤ ਨੂੰ ਸਥਾਨਕ ਕੈਕਟਸ ਕਲੱਬ ਅੱਪਰਾ ਵਿਖੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੋਲਦਿਆਂ ਉੱਘੇ ਸਰਾਫ਼ ਹਰਕੇਸ਼ ਸੋਢੀ ਭਾਰਦਵਾਜ ਤੇ ਸਮਾਜ ਸੇਵਕ ਵਿਨੋਦ ਭਾਰਦਵਾਜ ਮੋਂਰੋਂ ਨੇ ਕਿਹਾ ਕਿ ਹਰਜਿੰਦਰ ਕੰਗ ਵਿਦੇਸ਼ (ਯੂ. ਐੱਸ. ਏ.) ‘ਚ ਰਹਿੰਦੇ ਹੋਏ ਵੀ ਮਾਂ ਬੋਲੀ ਪੰਜਾਬੀ ਨੂੰ ਆਪਣੇ ਸੀਨੇ ਨਾਲ ਲਗਾ ਕੇ ਬੈਠਾ ਹੈ | ਇਸ ਮੌਕੇ ਉਨਾਂ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਰਕੇਸ਼ ਸੋਢੀ ਭਾਰਦਵਾਜ, ਵਿਨੋਦ ਭਾਰਦਵਾਜ, ਜਥੇਦਾਰ ਕੁਲਦੀਪ ਸਿੰਘ ਜੌਹਲ ਮੈਂਬਰ ਪੰਚਾਇਤ, ਸਰਪੰਚ ਵਿਨੈ ਬੰਗੜ ਅੱਪਰਾ, ਮੁਕੇਸ਼ ਦਾਦਰਾ, ਗੁਰਵਿੰਦਰ ਕੰਗ, ਗੁਰਮੀਤ ਸਿੰਘ ਗਰੇਵਾਲ ਜਨਰਲ ਸਕੱਤਰ ਭਾਕਿਯੂ (ਲੱਖੋਵਾਲ) ਜਿਲਾ ਲੁਧਿਆਣਾ ਵੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly