ਲੁਧਿਆਣਾ ਵਿਖੇ ਹੋਈਆਂ ਖੇਡਾਂ ’ਚ ਕਪੂਰਥਲਾ ਦੀਆਂ ਲੜਕੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਕਪੂਰਥਲਾ,(ਸਮਾਜ ਵੀਕਲੀ)  (ਕੌੜਾ)– ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 7 ਤੋਂ 9 ਨਵੰਬਰ 2024 ਨੂੰ ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਤਹਿਤ ਹੋਈ ਲੜਕੀਆਂ ਦੀ ਰਾਜ ਪੱਧਰੀ ਐਥਲੈਟਿਕਸ ਮੀਟ ਵਿੱਚ ਕਪੂਰਥਲਾ ਦੀਆਂ ਲੜਕੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 400 ਮੀਟਰ ਰਿਲੇਅ ਦੌੜ ਵਿੱਚ ਇਸ਼ੀਕਾ, ਰਵਨੀਤ, ਜੋਤੀ, ਹਰਲੀਨ ਦੀ ਟੀਮ ਨੇ ਸਿਲਵਰ ਮੈਡਲ ਅਤੇ  400 ਮੀਟਰ ਰਿਲੇਅ ਦੌੜ ਵਿੱਚ ਦ੍ਰਿਸ਼ਟੀ, ਰਹਿਮਤਪ੍ਰੀਤ, ਈਸ਼ਾ, ਹਰਲੀਨ ਦੀ ਟੀਮ ਨੇ ਬ੍ਰੌਂਜ ਮੈਡਲ ਜਿੱਤਿਆ। ਇਹਨਾਂ ਲੜਕੀਆਂ ਨੇ ਜਿੱਥੇ ਕਪੂਰਥਲਾ ਦਾ ਨਾਮ ਰਾਜ ਪੱਧਰ ’ਤੇ ਰੌਸ਼ਨ ਕੀਤਾ ਹੈ ਉੱਥੇ ਹੀ ਇਸ ਜਿੱਤ ਦਾ ਸਿਹਰਾ ਕਪੂਰਥਲਾ ਖੇਡ ਵਿਭਾਗ ਦੇ ਐਥਲੈਟਿਕਸ ਕੋਚ ਗੁਰਪ੍ਰੀਤ ਸਿੰਘ ਨੂੰ ਜਾਂਦਾ ਹੈ। ਇਸ ਮੌਕੇ ਕੋਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਆਯੋਜਨ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ, ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨਾ, ਭਾਈਚਾਰਾ ਤੇ ਸਦਭਾਵਨਾ ਪੈਦਾ ਕਰਨ, ਵੱਧ ਤੋਂ ਵੱਧ ਵਸਨੀਕਾਂ/ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਸਿਹਤਮੰਦ ਪੰਜਾਬ ਦੀ ਸਿਰਜਨਾ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਅਤੇ ਨਿਰੋਗ ਰੱਖਦੀਆਂ ਹਨ। ਭਾਰਤ ਦੇ ਨੌਜਵਾਨ ਆਪਣਾ ਭਵਿੱਖ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਖੇਡਾਂ ਖੇਡਦੇ ਹਨ, ਬਜ਼ੁਰਗ ਆਪਣੇ ਜੀਵਨ ਦਾ ਲੰਮਾ ਸਮਾਂ ਜੀਣ ਅਤੇ ਬੀਮਾਰੀਆਂ ਤੋਂ ਮੁਕਤ ਰਹਿਣ ਲਈ ਖੇਡ ਮੈਦਾਨਾਂ ਵਿੱਚ ਪ੍ਰੈਕਟਿਸ ਕਰਦੇ ਦੇਖੇ ਜਾ ਸਕਦੇ ਹਨ ਜਿਨ੍ਹਾਂ ਨੂੰ ਅਸੀਂ ਖੇਡਣ ਦਾ ਰੂਪ ਹੀ ਦੇ ਸਕਦੇ ਹਾਂ। ਉਨ੍ਹਾਂ ਕਿਹਾ ਕਿ ਖੇਡ ਕੋਈ ਵੀ ਹੋਵੇ ਉਸ ਨੂੰ ਖੇਡਣ ਦੀ ਭਾਵਨਾ ਨਾਲ ਖੇਡਣ ਚਾਹੀਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਪੁਲਿਸ ਦੀ ਜ਼ੁਲਮੀ ਕਰਤੂਤ ਆਈ ਸਾਹਮਣੇ ਚਾਰੇ ਪਾਸਿਓਂ ਹੋ ਰਹੀ ਹੈ ਥੂ ਥੂ
Next articleਸੈਂਕੜੇ ਸੇਜਲ ਅੱਖਾਂ ਨਾਲ ਚੰਨਣ ਸਿੰਘ ਮਹਿਰਵਾਲਾ ਨੂੰ ਅੰਤਿਮ ਵਿਦਾਇਗੀ, ਵੱਖ ਵੱਖ ਸ਼ਖਸ਼ੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ