ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਰੈੱਡ ਕਰਾਸ ਸੋਸਾਇਟੀ ਵਲੋਂ ਨਵੰਬਰ 2023 ਤੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਵੈ-ਨਿਰਭਰ ਬਣਾਉਣ ਲਈ ਸ਼ੁਰੂ ਕੀਤੇ ਵਿੰਗਜ਼ ਪ੍ਰੋਜੈਕਟ ਤਹਿਤ 5 ਟਕ ਦੁਕਾਨਾਂ ਖੋਲ੍ਹੀਆਂ ਗਈਆਂ ਸਨ ਜਿਨ੍ਹਾਂ ਦੀ ਸਫ਼ਲਤਾ ਨੂੰ ਦੇਖਦਿਆਂ ਲੁਧਿਆਣਾ ਬੈਵਰੇਜ ਲਿਮਟਡ ਵਲੋਂ ਰੈਡ ਕਰਾਸ ਨੂੰ ਤਿੰਨ ਹੋਰ ਕੰਟੀਨਾਂ ਖੋਲ੍ਹਣ ਲਈ 6.46 ਲੱਖ ਰੁਪਏ ਦੀ ਵਿੱਤੀ ਮਦਦ ਦਿੱਤੀ ਗਈ। ਲੁਧਿਆਣਾ ਬੈਵਰੇਜ ਲਿਮਟਡ ਵਲੋਂ ਇਸ ਰਕਮ ਦਾ ਚੈਕ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਨੂੰ ਭੇਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਕ ਕੰਟੀਨ ਸਟਰੀਟ ਫੂਡ, ਪੁਰਾਣੀਆਂ ਕਚਹਿਰੀਆਂ ਨੇੜੇ ਅਤੇ ਦੋ ਕੰਟੀਨਾਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਖੋਲ੍ਹੀਆਂ ਜਾਣਗੀਆਂ ਜਿਨ੍ਹਾਂ ਨੂੰ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਤੋਂ ਇਲਾਵਾ ਦਿਵਆਂਗ ਵਿਅਕਤੀਆਂ ਵਲੋਂ ਚਲਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਲੁਧਿਆਣਾ ਬੈਵਰੇਜ ਦਾ ਇਸ ਨੇਕ ਕਾਰਜ ਲਈ ਯੋਗਦਾਨ ਬਦਲੇ ਧੰਨਵਾਦ ਕੀਤਾ। ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਵਿਸ਼ੇਸ਼ ਲੋੜਾਂ ਵਾਲਾ ਕੋਈ ਵੀ ਬੱਚਾ ਰੋਜ਼ਗਾਰ ਦੀ ਭਾਲ ਵਿਚ ਹੈ ਤਾਂ ਉਹ ਰੈਡ ਕਰਾਸ ਨਾਲ ਸੰਪਰਕ ਕਰ ਸਕਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj