ਲੁਧਿਆਣਾ ਅਕੈਡਮੀ ਵਲੋਂ ਬੌਧਿਕ ਸੰਪਤੀ ਨੂੰ ਸਕੈਨ ਕਰਾਉਣ ਦਾ ਮਾਮਲਾ: 2

ਮਿੱਤਰ ਸੈਨ ਮੀਤ
ਮਿੱਤਰ ਸੈਨ ਮੀਤ
ਨਿੰਦਿਆ ਮਤੇ ਦਾ ਵਿਸ਼ਲੇਸ਼ਣ
(ਸਮਾਜ ਵੀਕਲੀ) 24 ਸਤੰਬਰ ਵਾਲੀ ਮੀਟਿੰਗ ਵਿੱਚ ਪ੍ਰਬੰਧਕੀ ਬੋਰਡ ਵਲੋਂ ਦੀਪ ਜਗਦੀਪ ਖ਼ਿਲਾਫ਼ ਨਿੰਦਿਆ ਮਤਾ, ਉਸ ਦੇ ਹੇਠ ਲਿਖੇ ਦੋਸ਼ਾਂ ਕਾਰਨ ਪਾਸ ਕੀਤਾ ਗਿਆ:
(1) ਪ੍ਰੈਸ ਨੂੰ ਗਲਤ ਸੂਚਨਾਵਾਂ
“… ਸ੍ਰੀ ਦੀਪ ਜਗਦੀਪ ਸਿੰਘ ਨੇ ਸੋਸ਼ਲ ਮੀਡੀਆ ਅਤੇ ਪ੍ਰੈੱਸ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਬਾਰੇ ਗਲਤ ਸੂਚਨਾਵਾਂ ਅਤੇ ਗਲਤ ਤੱਥ ਬਿਆਨ ਕੀਤੇ ਹਨ।“
(2) ਕੀ ਗਲਤ ਬਿਆਨੀ ਕੀਤੀ? ਮਤੇ ਵਿਚ ਇਹ ਵੀ ਸਪਸ਼ਟ ਕੀਤਾ ਗਿਆ।
(ੳ) … ਉਨ੍ਹਾਂ ਨੇ ਇਹ ਗਲਤ ਬਿਆਨੀ ਕੀਤੀ ਕਿ ਅਕਾਡਮੀ ਦੇ ਅਹੁਦੇਦਾਰਾਂ ਨੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਅਕਾਦਮਿਕ ਸੰਪਤੀ (ਖੋਜ ਪੁਸਤਕਾਂ ਅਤੇ ਖੋਜ ਪ੍ਰਬੰਧ) ਨੂੰ ਇਕ ਕਾਰਪੋਰੇਟ ਘਰਾਣੇ ਰੇਖਤਾ ਫ਼ਾਊਂਡੇਸ਼ਨ ਨੂੰ ਬਿਨਾਂ ਕਿਸੇ ਲਿਖਤੀ ਇਕਰਾਰਨਾਮੇ ਤੋਂ ਸੌਂਪ ਦਿੱਤਾ ਹੈ।
(ਅ) … ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਅਕਾਡਮੀ ਦੇ ਅਹੁਦੇਦਾਰਾਂ ਨੇ ਪ੍ਰਬੰਧਕੀ ਬੋਰਡ ਦੀ ਪ੍ਰਵਾਨਗੀ ਤੇ ਸੂਚਨਾ ਤੋਂ ਬਿਨਾਂ ਰੇਖਤਾ ਫ਼ਾਊਂਡੇਸ਼ਨ ਨਾਲ ਗੁਪਤ ਰੂਪ ਵਿਚ ਇਕਰਾਰਨਾਮਾ ਕੀਤਾ ਹੈ ਜਿਸ ਨਾਲ ਅਕਾਡਮੀ ਦਾ ਬੌਧਿਕ ਸਰਮਾਇਆ ਇਕ ਵਪਾਰਕ ਘਰਾਣੇ ਦੇ ਹੱਥਾਂ ਵਿਚ ਚਲਾ ਜਾਵੇਗਾ।
(ੲ) … ਉਸ ਨੇ ਇਹ ਪੋਸਟ ਸੋਸ਼ਲ ਮੀਡੀਆ ਅਤੇ ਪ੍ਰੈੱਸ ਵਿਚ ਵੱਡੇ ਪੱਧਰ ਤੇ ਜਨਤਕ ਕਰ ਦਿੱਤੀ ਸੀ।
    ਉਪਰੰਤ ਸਮੁੱਚੇ ਪ੍ਰਬੰਧਕੀ ਬੋਰਡ ਨੇ ਇਹ ਨਿੰਦਿਆ ਮਤਾ ਪਾਉਣ ਦਾ ਫ਼ੈਸਲਾ ਲਿਆ।’
(3)ਦੀਪ ਜਗਦੀਪ ਤੇ ਲਾਏ ਦੋਸ਼ਾਂ ਨੂੰ ਸਹੀ ਠਹਿਰਾਉਣ ਲਈ ਪ੍ਰਬੰਧਕੀ ਬੋਰਡ ਨੇ (ਮਤੇ ਅਨੁਸਾਰ) ਆਪਣਾ ਹੇਠ ਲਿਖਿਆ ਪੱਖ ਪੇਸ਼ ਕੀਤਾ:
  (ੳ) ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਨੇ ਇਹ ਸਪੱਸ਼ਟ ਕੀਤਾ ਕਿ ਰੇਖਤਾ ਫ਼ਾਊਂਡੇਸ਼ਨ ਨਾਲ ਕੋਈ ਲਿਖਤੀ ਇਕਰਾਰਨਾਮਾ ਨਹੀਂ ਕੀਤਾ ਗਿਆ।
(ਅ) ਸਿਰਫ਼ ਉਨ੍ਹਾਂ ਨਾਲ ਪੰਜਾਬੀ ਸਾਹਿਤ ਅਕਾਡਮੀ ਦੀ ਲਾਇਬ੍ਰੇਰੀ ਵਿਚ ਪਈਆਂ ਪੁਸਤਕਾਂ ਅਤੇ ਖੋਜ-ਪ੍ਰਬੰਧਾਂ ਨੂੰ ਸਕੈਨ ਕਰਨ ਉਪਰੰਤ ਯੂਨੀਕੋਡ ਵਿਚ ਕਨਵਰਟ ਕਰਕੇ ਅਕਾਡਮੀ ਦੀ ਵੈੱਬਸਾਈਟ ‘ਤੇ ਅਪਲੋਡ ਕਰਨ ਵਿਚ ਸਹਾਇਤਾ ਕੀਤੀ ਤਾਂ ਜੋ ਇਹ ਬੌਧਿਕ ਸਰਮਾਇਆ ਜਨ ਸਾਧਾਰਣ ਤੱਕ ਪਹੁੰਚ ਸਕੇ।
(ੲ) ਇਹ ਗੱਲਬਾਤ ਅਜੇ ਮੁੱਢਲੇ ਪੜਾਅ ਉਪਰ ਹੀ ਹੈ। ਇਸ ਮਸਲੇ ਨੂੰ ਵਿਚਾਰਨ ਲਈ ਅਕਾਡਮੀ ਦੇ ਪ੍ਰਬੰਧਕੀ ਬੋਰਡ ਵਲੋਂ ਸਥਾਪਿਤ ਕੀਤੀ ਗਈ ਲਾਇਬ੍ਰੇਰੀ ਕਮੇਟੀ ਦੀ ਮੀਟਿੰਗ ਅਗਲੇ ਹਫ਼ਤੇ ਹੋਵੇਗੀ। ਉਸ ਤੋਂ ਬਾਅਦ ਹੀ ਪ੍ਰਬੰਧਕੀ ਬੋਰਡ ਵਲੋਂ ਕੋਈ ਫੈਸਲਾ ਲਿਆ ਜਾਵੇਗਾ।
(4) ਆਖਿਰ ਵਿਚ ਫੈਸਲਾ: ਪ੍ਰਬੰਧਕੀ ਬੋਰਡ ਦੇ ਸਾਰੇ ਮੈਂਬਰਾਂ ਦੇ ਬਹਾਨੇ -ਦੀਪ ਜਗਦੀਪ ਦੀ ਜ਼ੁਬਾਨਬੰਦੀ
‘ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਭਵਿੱਖ ਵਿਚ ਪ੍ਰਬੰਧਕੀ ਬੋਰਡ ਦਾ ਕੋਈ ਵੀ ਮੈਂਬਰ ਅਕਾਡਮੀ ਬਾਰੇ ਇਸ ਤਰ੍ਹਾਂ ਦੀਆਂ ਗਲਤ ਸੂਚਨਾਵਾਂ ਸੋਸ਼ਲ ਮੀਡੀਆ ਅਤੇ ਅਖ਼ਬਾਰਾਂ ਵਿਚ ਨਹੀਂ ਦੇਵੇਗਾ।:
(5) ਇੱਕ ਧਿਆਨ ਯੋਗ ਤੱਥ:
ਬੈਠਕ ਵਿਚ ਕੇਵਲ ਚਾਰ ਮੈਂਬਰਾਂ  ਦੀ ਹਾਜ਼ਰੀ ਦਾ ਹੀ ਜਿਕਰ:
‘ਇਸ ਸਮੇਂ ਹੋਰਨਾਂ ਤੋਂ ਇਲਾਵਾ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ, ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਰਵਿੰਦਰ ਭੱਠਲ ਅਤੇ ਸਾਬਕਾ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।’
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਹਾਰਿਸ਼ੀ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ – ਯਾਤਰਾ
Next articleਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਨੇਤਰਦਾਨੀ ਸੈਣੀ ਪਰਿਵਾਰ ਸਨਮਾਨਿਤ *ਮਰਨ ਉਪਰੰਤ ਕੀਤੀਆਂ ਸਨ ਅੱਖਾਂ ਦਾਨ