(ਸਮਾਜ ਵੀਕਲੀ) ਅੱਜ ਕੱਲ ਨਵਾਂ ਤਰੀਕਾ ਲੱਭਿਆ ਲੱਕੀ ਡਰਾਅ ਕੱਢਣ ਦਾ,ਜਦ ਕਿ ਪੰਜਾਬ ਸਰਕਾਰ ਨੇ ਇਸ ਤੇ ਪਾਬੰਦੀ ਲਗਾ ਦਿੱਤੀ ਹੈ। ਕੋਈ ਇਸ ਤਰ੍ਹਾਂ ਦੇ ਕੂਪਨ ਇਨਾਮ ਨਹੀ ਕੱਢੇਗਾ। ਇਹ ਕਿਹੜਾ ਕੋਈ ਸਰਕਾਰ ਕੋਲੋਂ ਮਨਜ਼ੂਰੀ ਲੈਂਦੇ ਹਨ,ਜਿਸ ਦਾ ਮਤਲਬ ਰਜਿਸਟਰ ਹੁੰਦੇ ਹਨ।
ਸਰਕਾਰ ਦੇ ਪਾਬੰਦੀ ਲਾਉਣ ਤੋਂ ਬਾਅਦ ਇਹਨਾਂ ਨਵਾਂ ਤਰੀਕਾ ਲੱਭਿਆ, ਕਦੇ ਕਿਸੇ ਗਊਸਾਲਾ ਦੇ ਨਾਮ ਤੇ ਜਾਂ ਧਾਰਮਿਕ ਅਸਥਾਨ ਦੇ ਨਾਂਅ ਤੇ ਲੱਕੀ ਡਰਾਅ ਕੱਢੇ ਜਾ ਰਹੇ ਹਨ। ਕਿਹਾ ਜਾਂਦਾ ਹੈ, ਇਸ ਵਿਚੋਂ ਜੋਂ ਰਾਸੀ਼ ਬੱਚੇਗੀ, ਉਸ ਨੂੰ ਧਰਮ ਅਸਥਾਨ ਜਾ ਗਉਸਾਲਾ ਦੀ ਇਮਾਰਤ ਜਾਂ ਉਹਨਾਂ ਦੀ ਦੇਖ ਰੇਖ ਲਈ ਵਰਤੀ ਜਾਵੇਗੀ।
ਕੀ ਹੁਣ ਧਾਰਮਿਕ ਅਸਥਾਨਾਂ ਦੀਆਂ ਇਮਾਰਤਾਂ ਲਈ ਜਾਂ ਗਊਸਾਲਾ ਦੀ ਦੇਖ ਰੇਖ ਦੀ ਆੜ ਵਿੱਚ ਫੇਰ ਤੋਂ ਪੰਜਾਬ ਵਿੱਚ ਕੂਪਨ ਕੱਢਣੇ ਸਹੀ ਹਨ ? ਇਸ ਵਿਚ ਕਿਸੇ ਦਾ ਆਪਣਾ ਨਿੱਜੀ ਫਾਇਦਾ ਤਾਂ ਨਹੀਂ,ਇਹ ਸੋਚਣਾ ਪਵੇਗਾ।ਪਰ ਅੱਜ ਧਰਮ ਦੀ ਆੜ ਵਿਚ ਇਹ ਕੀ ਹੋ ਰਹਿਆ ਹੈ,ਕਿਥੋਂ ਤੱਕ ਸਹੀ ਹੈ ਇਹ ਲਾਟਰੀ ਸਿਸਟਮ।ਜਿਹਨਾਂ ਧਰਮ ਅਸਥਾਨਾਂ ਤੋਂ ਸਾਨੂੰ ਸਿੱਖਿਆ ਮਿਲਣੀ ਚਾਹੀਦੀ ਹੈ, ਲਾਟਰੀ ਕੱਢਣਾ ਸਹੀ ਨਹੀਂ ਹੈ। ਅੱਜ ਉਸੇ ਸਥਾਨਾਂ ਤੇ ਖਲੋ ਕੇ ਲਾਟਰੀ ਪਾਉਣ ਨੂੰ ਕਿਹਾ ਜਾ ਰਹਿਆ ਹੈ।
ਖੁੱਲ ਕੇ ਕਹਾ ਤਾਂ ਲਾਟਰੀ ਸਿਸਟਮ ਸਹੀ ਨਹੀਂ ਹੈ।ਜਿਸ ਨੂੰ ਕੂਪਨ ਦਾ ਨਾਮ ਦੇ ਕੇ ਬਦਲਿਆ ਗਿਆ ਹੈ। ਲੋਕਾਂ ਦਾ ਸਹਿਯੋਗ ਚਾਹੀਦਾ ਹੈ,ਤਾਂ ਸਿੱਧਾ ਸਿੱਧਾ ਲੈਣਾ ਚਾਹੀਦਾ ਹੈ।ਨਾ ਕਿ ਲਾਟਰੀ ਸਿਸਟਮ ਦਾ ਸਹਾਰਾ ਲੈ ਕੇ, ਸੇਵਾ ਦੇ ਨਾਮ ਤੇ, ਲਾਟਰੀ ਦਾ ਧੰਦਾ ਚਲਾਉਣਾ ਕਿਥੋਂ ਤੱਕ ਸਹੀ ਹੈ??
ਕਿਸ ਤਰ੍ਹਾਂ ਆਉਣ ਵਾਲੀ ਪੀੜ੍ਹੀ ਨੂੰ ਸਮਝਾਵਾਂਗੇ,ਜਦ ਕਿ ਸਾਡੇ ਆਪਣੇ ਹੀ ਲਾਟਰੀ ਸਿਸਟਮ ਦੇ ਸਹਾਰੇ ਪੈਸੇ ਇਕੱਠੇ ਕਰ ਰਹੇ ਹਨ। ਕੂਪਨ ਸਿਸਟਮ ਇਮਾਰਤਾ ਦਾ ਨਿਰਮਾਣ ਜਾ ਸਾਂਭ ਸੰਭਾਲ ਲਈ ਇਹ ਸਹੀ ਤਰੀਕਾ ਨਹੀਂ ਹੈ। ਇਹ ਸਾਰਿਆਂ ਨੂੰ ਸਕੂਲ ਸਮੇਂ ਹੀ ਅਧਿਆਪਕਾਂ ਕਿਤਾਬਾ ਵਿੱਚ ਪੜ ਕੇ ਸਮਝਾਇਆ ਹੋਵੇਗਾ, ਲਾਟਰੀ ਕੱਢਣੀ ਤੇ ਪਾਉਣੀ ਦੋਨੋਂ ਗਲਤ ਹੈ।
ਗਿੰਦਾ ਸਿੱਧੂ
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ
ਫੋਨ 6239331711
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly