(ਸਮਾਜ ਵੀਕਲੀ)
ਕਿਰਦਾਰ ਤੇ ਮਿਆਰ,
ਨੂੰ ਸਿੱਕੇ ਦੇ ਦੋ ਪਾਸੇ ਹਨ।
ਕਿਰਦਾਰ ਹੀ ਮਨੁੱਖ ਦਾ,
ਮਿਆਰ ਨਿਸ਼ਚਿਤ ਕਰਦਾ ਹੈ।
ਰੋਸ਼ਨੀ ਵਿਹੂਣੇ ਦੀਪਕ ਨਹੀਂ ਹੁੰਦੇ,
ਇਹ ਉਲ੍ਹਾਭਾ ਬੱਤੀ ਤੇ ਤੇਲ ਨੂੰ ਦਿੱਤਾ ਜਾ ਸਕਦਾ ਹੈ।
ਜਿੰਨਾਂ ਜ਼ਿਆਦਾ ਤੇਲ ਤੇ ਜਿੰਨੀ ਵਧੀਆ ਬੱਤੀ ਵੱਟ ਕੇ ਦੀਪਕ ਵਿਚ ਪਾਈ ਜਾਵੇਗੀ ਓਨੀ ਹੀ ਰੋਸ਼ਨੀ ਸਥਿਰ ਰਹੇਗੀ।
ਮਨੁੱਖ ਦੇ ਕਿਰਦਾਰ ਤੇ ਮਿਆਰ ਵਾਂਗ।
ਤੇਜ ਹਵਾਵਾਂ ਨੂੰ ਰੋਕਣ ਲਈ ਤੇ ਦੀਪਕ ਨੂੰ ਚਿਰ ਸਥਾਈ ਰੋਸ਼ਨੀ ਵੰਡਣ ਲਈ,
ਗੁਰੂ ਰੂਪੀ ਗਿਆਨ ਦੀ ਚਿਮਨੀ ਦੀ, ਅਹਿਮੀਅਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।
ਕਾਲੀਆਂ,ਬੌਲੀਆਂ ਰਾਤਾਂ ‘ਚ ਮਘਦਾ ਇੱਕ ਦੀਵਾ,ਪਿੰਡ ਦੀ ਸ਼ਨਾਖਤ ਬਣਾ ਦਿੰਦਾ ਹੈ।
ਫ਼ੇਰ ਜੇ ਦੀਵਿਆਂ ਦੀ ਪਾਲ਼ ਹੀ ਲੱਗੀ ਹੋਵੇ ਤਾਂ ਉਹ ਪਿੰਡ,ਗਰਾਂ, ਇਲਾਕਾ, ਰੁਸ਼ਨਾ ਜਾਂਦਾ ਹੈ।
ਬੱਸ ਤੁਸੀਂ ਤਾਂ ਮਘਦੇ ਰਹਿਣਾ ਹੈ ਸੂਰਜ ਦੀ ਟਿੱਕੀ ਉੱਗਣ ਤੱਕ।
(ਜਸਪਾਲ ਜੱਸੀ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly