HOME ਲਵਪ੍ਰੀਤ ਕਲੇਰ ਕਨੇਡਾ ਦੀ ਕਨੇਡੀਅਨ ਆਰਮਡ ਨੇਵੀ ਵਿੱਚ ਭਰਤੀ ਹੋਇਆ

ਲਵਪ੍ਰੀਤ ਕਲੇਰ ਕਨੇਡਾ ਦੀ ਕਨੇਡੀਅਨ ਆਰਮਡ ਨੇਵੀ ਵਿੱਚ ਭਰਤੀ ਹੋਇਆ

3
ਲਵਪ੍ਰੀਤ ਕਲੇਰ

 ਫਿਲੌਰ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਅੱਜ ਸਾਡੇ ਫਿਲੌਰ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਫਿਲੌਰ ਦਾ ਮੁਹੱਲਾ ਰਵਿਦਾਸਪੁਰਾ ਦਾ ਰਹਿਣ ਵਾਲਾ ਲਵਪ੍ਰੀਤ ਕਲੇਰ ਪੁੱਤਰ ਸਵ ਮਦਨ ਲਾਲ ਕਲੇਰ ਜੀ ਅਤੇ ਮਾਤਾ ਇੰਦਰਜੀਤ ਕੌਰ ਦੇ ਘਰ ਦਾ ਚਿਰਾਗ ਕਨੇਡਾ ਦੀ ਧਰਤੀ ਉਪਰ ਕਨੇਡੀਅਨ ਆਰਮਡ ਫੋਰਸ ਕੇਨੇਡੀਅਨ ਨੇਵੀ ਵਿੱਚ ਭਰਤੀ ਹੋਇਆ ਹੈ । ਲਵਪ੍ਰੀਤ ਕਲੇਰ ਨੇ ਪੜ ਕੇ ਕਨੇਡਾ ਦੀ ਧਰਤੀ ਤੇ ਜਾ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ।ਅਸੀ ਉਸ ਦੀ ਤਰੱਕੀ ਉਪਰ ਬਹੁਤ ਮਾਣ ਮਹਿਸੂਸ ਕਰਦੇ ਹਾਂ । ਅਸੀ Phillaur Live ਵਲੋਂ ਸਾਰੇ ਪਰਿਵਾਰ ਨੂੰ ਅਤੇ ਸਮੂਹ ਫਿਲੌਰ ਨਿਵਾਸੀਆਂ ਨੂੰ ਵਧਾਈ ਦਿੰਦੇ ਹਾਂ । ਲਵਪ੍ਰੀਤ ਕਲੇਰ ਨੇ ਜਿੱਥੇ ਰਵਿਦਾਸਪੁਰਾ ਫਿਲੌਰ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਉਸ ਨੇ ਸਾਡੇ ਸਾਰੇ ਫਿਲੌਰ ਦਾ ਨਾਮ ਰੌਸ਼ਨ ਕੀਤਾ ਹੈ ਲਵਪ੍ਰੀਤ ਹੋਰ ਵੀ ਨੌਜਵਾਨਾਂ ਲਈ ਪ੍ਰੇਣਨਾ ਸਰੋਤ ਬਣੇਗਾ । Phillaur Live ਲਵਪ੍ਰੀਤ ਦੇ ਹੋਰ ਚੰਗੇਰੇ ਭਵਿੱਖ ਲਈ ਕਾਮਨਾ ਕਰਦਾ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਡਿਪਟੀ ਕਮਿਸ਼ਨਰ ਵੱਲੋਂ ਸਤਲੁਜ ਦਰਿਆ ਦੇ ਬੰਨ ਦਾ ਦੌਰਾ, ਅਧਿਕਾਰੀਆਂ ਨੂੰ ਬੰਨ ਦੀ ਮਜ਼ਬੂਤੀ ਅਤੇ ਹੜ੍ਹ ਰੋਕੂ ਕਾਰਜਾਂ ‘ਚ ਤੇਜ਼ੀ ਲਿਆਉਣ ਦੇ ਨਿਰਦੇਸ਼
Next articleਹੈਪੀ ਯੋਗਾ ਡੇਅ