(ਸਮਾਜ ਵੀਕਲੀ) ਜੀਵਨ ਵਿੱਚ ਕੁੱਝ ਵੀ ਸਥਾਈ ਨਹੀਂ ਹੈ। ਖ਼ੁਦ ਨੂੰ ਪਿਆਰ ਕਰੋ। ਆਪਣੇ ਆਪ ਨੂੰ ਪਿਆਰ ਕਰਨ ਦਾ ਮਤਲਬ ਹੈ ਕਿ ਆਪਣੇ ਅੰਦਰ ਝਾਤੀ ਮਾਰਨੀ , ਆਪਣੇ ਚੰਗੇ ਗੁਣਾਂ ਨੂੰ ਖੋਜਣਾ, ਹਾਂ ਪੱਖੀ ਸੋਚ ਰੱਖਣੀ ,ਹਮੇਸ਼ਾ ਅੱਗੇ ਵੱਧਣ ਲਈ ਆਪਣੇ ਆਪ ਨੂੰ ਪ੍ਰੇਰਿਤ ਕਰਨਾ। ਆਪਣੇ ਆਪ ਨੂੰ ਨਕਾਰਾਤਮਕ ਵਿਚਾਰਾਂ ਤੋਂ ਦੂਰੀ ਬਣਾ ਕੇ ਰੱਖਣਾ। ਜਦੋਂ ਤੱਕ ਤੁਹਾਡੇ ਅੰਦਰ ਪਿਆਰ ਹੈ ਤਾਂ ਹੀ ਤੁਸੀਂ ਦੂਜੇ ਨੂੰ ਪਿਆਰ ਦੇ ਸਕਦੇ ਹੋ।
ਅਕਸਰ ਸਮਾਜ ਵਿੱਚ ਵਿਚਰਦੇ ਹੋਏ ਅਸੀਂ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਮਿਲਦੇ ਹਾਂ। ਆਪਣੇ ਆਪ ਨਾਲ ਪਿਆਰ ਕਰਨ ਵਾਲਾ ਵਿਅਕਤੀ ਕਦੇ ਵੀ ਸਵਾਰਥੀ ਨਹੀਂ ਹੁੰਦਾ। ਅਜਿਹਾ ਇਨਸਾਨ ਕਦੇ ਗਲਤ ਨਹੀਂ ਹੋ ਸਕਦਾ। ਉਸ ਵਿਅਕਤੀ ਅੰਦਰ ਨਿਮਰਤਾ, ਸਹਿਣਸ਼ੀਲਤਾ ਹਲੀਮੀ ਵਾਲੇ ਗੁਣ ਹੁੰਦੇ ਹਨ। ਉਨਾਂ ਵਿੱਚ ਸੰਤੁਸ਼ਟੀ ਬਹੁਤ ਜਿਆਦਾ ਹੁੰਦੀ ਹੈ। ਸਬਰ ,ਸੰਤੋਖ ਅਜਿਹੇ ਇਨਸਾਨ ਦੇ ਗਹਿਣੇ ਹੁੰਦੇ ਹਨ। ਅਜਿਹੇ ਇਨਸਾਨ ਦਾ ਦਾਇਰਾ ਦਿਨ ਪ੍ਰਤੀ ਦਿਨ ਵਿਸ਼ਾਲ ਹੁੰਦਾ ਜਾਂਦਾ ਹੈ। ਚੰਗੇ ਲੋਕਾਂ ਦਾ ਸੰਗ ਮਿਲਦਾ ਹੈ।
ਜਦੋਂ ਅਸੀਂ ਆਪਣੇ ਆਪ ਨਾਲ ਪਿਆਰ ਕਰਦੇ ਹਾਂ ਆਪਣੇ ਸਰੀਰ ਦਾ ਧਿਆਨ ਰੱਖਦੇ ਹਾਂ ਤਾਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਫਿਕਰ ਨਹੀਂ ਰਹਿੰਦੀ। ਕਿਉਂਕਿ ਇਹ ਸਰੀਰ ਤੁਹਾਡਾ ਹੈ ਇਸ ਦੀ ਪ੍ਰਵਾਹ ਤੁਸੀਂ ਆਪ ਕਰਨੀ ਹੈ। ਜੇ ਪ੍ਰਵਾਹ ਕਰਾਂਗੇ ਤਾਂ ਅਸੀਂ ਤਰ੍ਹਾਂ ਤਰ੍ਹਾਂ ਦੇ ਵਿਕਾਰਾਂ ਤੋਂ ਬਚ ਸਕਾਂਗੇ। ਜਿੰਨਾ ਤੁਸੀਂ ਆਪਣੇ ਆਪ ਨਾਲ ਪਿਆਰ ਕਰੋਗੇ ,ਜੀਵਨ ਦਾ ਉਨਾਂ ਹੀ ਆਨੰਦ ਤੁਹਾਨੂੰ ਆਏਗਾ। ਆਪਣੇ ਆਪ ਵਿੱਚ ਮਸਤ ਰਹੋ ।ਕਿਸੇ ਦੀ ਕੋਣ ਕੀ ਕਰ ਰਿਹਾ ਹੈ? ਕਿਉਂ ਕਰ ਰਿਹਾ ਹੈ? ਜਿੰਨਾ ਇਸ ਤੋਂ ਬਚ ਕੇ ਰਹੋਗੇ ਜੀਵਨ ਵਿੱਚ ਅੱਗੇ ਵਧਦੇ ਰਹੋਗੇ।
ਸੰਜੀਵ ਸਿੰਘ ਸੈਣੀ, ਮੋਹਾਲੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly