ਰੁੱਖਾਂ ਨਾਲ ਪਿਆਰ 

ਸੁਰਿੰਦਰਪਾਲ ਸਿੰਘ

 (ਸਮਾਜ ਵੀਕਲੀ)

ਬੱਚਿਓ ਰੁੱਖਾਂ ਨਾਲ ਤੁਸੀ ਪਾ ਲਓ ਪਿਆਰ
ਇਹਨਾਂ ਨਾਲ ਹੀ ਚਲਣਾ ਸਾਡਾ ਸੰਸਾਰ।
ਰੁੱਖਾਂ ਦੀ ਜੜ੍ਹ,ਟਹਿਣੀ ਤੇ ਪੱਤੇ ਤੁਸੀ ਪਛਾਣੋ
ਪੱਤਿਆਂ ਤੇ ਨਿੱਕੇ ਨੱਕ ਰੂਪੀ ਛੇਕਾਂ ਨੂੰ ਸਟੋਮੇਟਾ ਜਾਣੋ।
ਮਿਲੇ ਜੇਕਰ ਸ਼ੁੱਧ ਹਵਾ ਤੇ ਪਾਣੀ ਇਹਨਾਂ ਵਧਦੇ ਜਾਣਾ
ਕਲੋਰੋਫਿਲ,ਸੂਰਜੀ ਰੌਸ਼ਨੀ,ਹਵਾ,ਪਾਣੀ ਹੀ ਇਹਨਾਂ ਖਾਣਾ।
ਇਸੇ ਕਿਰਿਆ ਨੇ ਪ੍ਰਕਾਸ਼ ਸੰਸ਼ਲੇਸ਼ਣ ਹੈ ਅਖਵਾਉਣਾਂ
ਕਾਰਬਨਡਾਈਆਕਸਾਈਡ ਤੇ ਪਾਣੀ ਰਲ ਗਲੂਕੋਜ ਤੇ ਆਕਸੀਜਨ ਬਣਾਉਣਾ
ਰੁੱਖ ਪੌਣਾਂ ਨੂੰ ਸਾਫ ਤੇ ਸ਼ੁੱਧ ਬਣਾਉਦੇ
ਰੁੱਖ ਮਿੱਟੀ ਦੀ ਬੰਨਣ ਸ਼ਕਤੀ ਵਧਾਉਂਦੇ।
ਦਿੰਦੇ ਮੁਫਤ ਆਕਸੀਜਨ ਇਹ ਨਾ ਅੱਕਦੇ
ਜ਼ਹਿਰੀਲੀ ਕਾਰਬਨਡਾਈਆਕਸਾਈਡ ਸਟੋਮੇਟਾ ਫਕਦੇ।।
ਰੁੱਖਾਂ ਨਾਲ ਹੀ ਕੁਦਰਤ ਲੱਗੇ ਪਿਆਰੀ
ਰੁੱਖਾਂ ਨਾਲ ਹੀ ਦੁਨੀਆਂ ਫੱਬੇ ਨਿਆਰੀ।।
ਸੁਰਿੰਦਰਪਾਲ ਸਿੰਘ
ਸ੍ਰੀ ਅਮ੍ਰਿਤਸਰ ਸਾਹਿਬ।
Previous articleਖ਼ਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ , ਲੁਧਿਆਣਾ ਵਿੱਚ ਆਯੋਜਿਤ “ਯਾਦੇਂ 2025” ਵਿਦਾਇਗੀ ਪਾਰਟੀ ਆਯੋਜਿਤ
Next articleਸਿਰਜਣਾ ਕੇਂਦਰ ਕਪੂਰਥਲਾ ਵੱਲੋਂ ਕਾਰਜਕਾਰੀ ਟੀਮ ਅਤੇ ਹੋਰ ਕਮੇਟੀਆਂ ਦਾ ਗਠਨ