(ਸਮਾਜ ਵੀਕਲੀ)
ਤੂੰ ਤਾ ਚਲਿਆ ਗੱਡੀ ਦਾ ਗੇਰ ਪਾਕੇ,
ਓ ਚਿੱਤ ਪਰਚਾ ਕੇ
ਓਏ ਕੇਹਾ ਤੇਰਾ ਪਿਆਰ ਸੋਣਿਆ?
ਕੇਹਾ ਤੇਰਾ ਪਿਆਰ ਸੋਣਿਆ?
ਮੁੜ ਝੂਠੇ ਦਿਲਾਸੇ ਸਾਨੂੰ ਦਿੰਦਾ ਆ,
ਕਿ ਮੁੜੇਗ਼ਾ ਤੂੰ ਛੇਤੀ ਸੋਣਿਆ
ਝੂਠਿਆ ਫਰੇਬੀਆ,ਮੂਹ ਦਿਆ ਮਿਠਿਆ,
ਤੂੰ ਸਾਨੂੰ ਦਏ ਵਿਸਾਰ ਸੋਣਿਆ
ਗੱਡੀ ਟਾਪ ਗੇਰ ਵਿੱਚ ਪਾਕੇ ,
ਮੁੜ ਦੇਖੇ ਨਾ ਤੂੰ ਪਿੱਠ ਪਰਤਾ ਕੇ,
ਝੂਠਾ ਤੇਰਾ ਕਰਾਰ ਸੋਣਿਆ,
ਓਏ ਕੇਹਾ ਤੇਰਾ ਪਿਆਰ ਸੋਣਿਆ ।।
ਰੀਝਾ ਦਿਲ ਦੀਆ ਦਿਲ ਵਿਚ ਰਹਿ ਗੀਆ,
ਨਾ ਪੂਰੇ ਹੋਏ ਚਾਅ ਮੱਖਣਾ ।
ਤੇਰੇ ਬਿਨਾ ਸੁਨਾ ਲੱਗੇ ਸਾਰਾ ਘਰ ਵੇ,
ਤੇ ਵਿਹੜਾ ਸਾਨੂੰ ਲਗੇ ਸੱਖਣਾ ।
ਮੁੜ ਆਜਾ ਛੇਤੀ ਘਰ ਨੂੰ,
ਉਡੀਕੇ ਤੇਰੀ ਸੋਹਲ ਜੀ ਨਾਰ ਸੋਣਿਆ
ਓਏ ਕੇਹਾ ਤੇਰਾ ਪਿਆਰ ਸੋਣਿਆ ।।
ਝੂਠਾ ਤੇਰਾ ਪਿਆਰ ਸੋਣਿਆ
ਉਠ ਭਜ ਕੇ ਮੈ ਬਾਹਰ ਵਲ ਜਾਦੀ,
ਜਦ ਹਵਾ ਖੜਕਾਵੇ ਬਾਰ ਸੋਣਿਆ
ਮੇਨੂੰ ਪਤਾ ਅੱਜੇ ਤੂੰ ਨਹੀਓ ਆਣਾ ਵੇ,
ਫੇਰ ਲਵਾ ਮਨ ਮਾਰ ਸੋਣਿਆ
ਅੱਖਾਂ ਛਮ ਛਮ ਫੇਰ ਆਪੇ ਵਹਿੰਦੀਆ,
ਜਦ ਹੋਵੇ ਨਾ ਦੀਦਾਰ ਸੋਣਿਆ
ਕੇਹਾ ਤੇਰਾ ਪਿਆਰ ਸੋਣਿਆ ,
ਝੂਠਾ ਤੇਰਾ ਪਿਆਰ ਸੋਣਿਆ ।।।
ਸਾਡੇ ਨਾਲੋ ਤੈਨੂ ਗੱਡੀ ਏ ਪਿਆਰੀ,
ਟਿਪ ਟੋਪ ਰਖੇ ਪੇਈ ਏ ਸ਼ਿੰਗਾਰੀ
ਕਦੇ ਸੋਹਲ ਜੇਹੀ ਨਾਰ ਵਲ ਵੇਖ,
ਕਿਵੇ ਜਾਦੀ ਏ ਦਿਨੇ ਰਾਤ ਹਾਰੀ
ਸੀਨੇ ਲਾ ਗਲਵਕੜੀ ਪਾ,
ਕਦੇ”ਪ੍ਰੀਤ” ਨੂੰ ਦੂਲਾਰ ਸੋਣਿਆ.
ਕੇਹਾ ਤੇਰਾ ਪਿਆਰ ਸੋਣਿਆ
ਝੂਠਾ ਤੇਰਾ ਪਿਆਰ ਸੋਣਿਆ ।।
ਡਾ.ਲਵਪ੍ਰੀਤ ਕੌਰ ਜਵੰਦਾ
9814203357
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly