(ਸਮਾਜ ਵੀਕਲੀ)
ਅੱਜ ਮੇਰੇ ਧਰਤੀ ‘ਤੇ ਲਗਦੇ ਨਾ ਪੈਰ ,
ਤੇਰਾ ਪਿਆਰ ਮਿਲਿਆ ।
ਪਿਆਰ ਮਿਲਿਆ ਏ ਸਤਿਕਾਰ ਮਿਲਿਆ,
ਤੇ ਵਾਰ ਵਾਰ ਮਿਲਿਆ ।
ਦੱਸ ਕਿਵੇਂ ਕਰਾਂ ਧੰਨਵਾਦ ਤੇਰਾ ਜੋ ਤੂੰ ,
ਮੁੜ ਕੇ ਵਸਾ ‘ਤੀ ਦੁਨੀਆਂ ;
ਮੈਨੂੰ ਤਾਂ ਇੰਜ ਲਗਦਾ ਏ ਜਿਵੇਂ ਕੋਈ ,
ਨਵਾਂ ਈਂ ਸੰਸਾਰ ਮਿਲਿਆ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037