(ਸਮਾਜ ਵੀਕਲੀ)
ਪਿਆਰ ਵੀ ਅਜੀਬ ਸ਼ੈ ਹੈ
ਜਿਥੇ ਹੋਵੇ
ਉਥੇ ਲੁਕਾਉਣਾ ਪੈਂਦਾ
ਜਿਥੇ ਨਾ ਹੋਵੇ
ਉਥੇ ਦਿਖਾਉਣਾ ਪੈਂਦਾ
ਇਹਨੂੰ ਨਜ਼ਰ ਵੀ ਲੱਗ ਜਾਂਦੀ
ਰੜਕਦਾ ਵੀ ਬਹੁਤ
ਲੋਕਾਂ ਨੂੰ
ਇਸ ਤੇ ਜ਼ੋਰ ਵੀ ਨਹੀਂ ਕੋਈ
ਹੋ ਜਾਂਦਾ
ਕਦੀ ਵੀ
ਕਿਸੇ ਦੇ ਵੀ ਨਾਲ
ਪਿਆਰ ਨਹੀਂ ਮੁਥਾਜ
ਰਿਸ਼ਤਿਆਂ ਦਾ
ਦਿਲਾਂ ਦੀ ਸਾਂਝ ਹੈ
ਜੋ ਨਿਰੰਤਰ
ਵਹਿੰਦੀ ਹੈ
ਧਾਰ ਵਾਂਗ
ਪਿਆਰ ਕਦੇ
ਛੁਟਦਾ ਨਹੀ
ਭੁੱਲਦਾ ਨਹੀਂ
ਮੁੱਕਦਾ ਨਹੀ
ਦਿਲ ਦੇ ਕਿਸੇ ਕੋਨੇ ਵਿੱਚ
ਦਫਨ ਹੋ ਜਾਂਦਾ
ਹਰਪ੍ਰੀਤ ਕੌਰ ਸੰਧੂ