ਪਿਆਰ

ਸਰਬਜੀਤ ਸਿੰਘ ਨਮੋਲ਼

(ਸਮਾਜ ਵੀਕਲੀ)

ਪਿਆਰ ਹੁੰਦਾ ਏ ਨਾਲ਼ ਸਤਿਕਾਰਾਂ
ਜਿੰਦ ਨਾ ਬਚਦੀ ਬਿਨਾਂ ਪਿਆਰਾਂ

ਪਿਆਰ ਰੂਹਾਂ ਦਾ ਮੇਲ ਹੀ ਹੁੰਦਾ
ਧੁਰ ਅੰਦਰੋਂ ਫਿਰ ਖੜਕਣ ਤਾਰਾਂ

ਪਿਆਰ ਸ਼ਬਦ ਅਨਮੋਲ ਏ ਹੁੰਦਾ
ਨਿੱਭਦਾ ਨਾ ਇਹ ਨਾਲ਼ ਤਕਰਾਰਾਂ

ਜਿਉਂ ਦੀਵੇ ਵਿੱਚ ਤੇਲ ਏ ਬਲ਼ਦਾ
ਜਿੰਦ ਬਲ਼ਦੀ ਏ ਨਾਲ਼ ਪਿਆਰਾਂ

ਏਸ ਸ਼ਬਦ ਦੀ ਸ਼ਕਲ ਕੋਈ ਨਾ
ਦਿਲ਼ ਵਿੱਚ ਮਘ਼ਦੇ ਭਾਵ ਹਜਾਰਾਂ

ਪਹਿਲਾ ਪਿਆਰ ਮਾਂ ਤੋਂ ਮਿਲਦਾ
ਦੁੱਖ ਝੱਲਦੀ ਉਹ ਲੱਖ ਹਜਾਰਾਂ

ਪ੍ਰੇਮਿਕਾ ਪਤਨੀ ਜੇਕਰ ਬਣ ਜੇ
ਦਿਲ਼ ਨਾ ਟੁੱਟਦਾ ਵਿੱਚ ਵਕਾਰਾਂ

ਹੁਸਨ ਜਵਾਨੀ ਸਿਰ ਚੜ੍ਹ ਬੋਲੇ
ਮਘ਼ਦੀ ਅੱਗ ਜੋ ਵਿੱਚ ਅੰਗਾਰਾਂ

ਵਿੱਚ ਬੁਢਾਪੇ ਪਿਆਰ ਜੇ ਮਿਲਜੇ
ਮੁੱਖ ਦੀਆਂ ਬਦਲ ਜਾਣ ਨੁਹਾਰਾਂ

ਜੀਤ ਪੁਗਾਉਣੇ ਪਿਆਰ ਨੇ ਔਖੇ
ਸੱਚੇ ਸੱਜਣ ਨਾ ਵਿਕਣ ਬਜਾਰਾਂ

ਸਰਬਜੀਤ ਸਿੰਘ ਨਮੋਲ਼

ਪਿੰਡ ਨਮੋਲ਼ ਜਿਲ੍ਹਾ ਸੰਗਰੂਰ
9877358044

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਕੁਲਰਾਜ ਸਿੰਘ ਫਤਿਹ’ ਬਣਿਆ ਭੰਗੜੇ ਦਾ ਜੂਨੀਅਰ ਸਟਾਰ ਅਦਾਕਾਰ ਦਿਲਜੀਤ ਦੋਸਾਂਝ ਪ੍ਰਫਾਰਮੈਂਸ ਦੇਖਕੇ ਕਰ ਉੱਠਿਆ ਅਸ਼ ਅਸ਼
Next articleਕੁੱਝ ਦੋਸਤ…..