ਪਿਆਰ

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

ਕਿਸੇ ਦਾ ਸਭ ਕੁਝ ਬਣਾ ਦਿੰਦਾ,
ਕਿਸੇ ਦਾ ਸਭ ਕੁਝ ਗਵਾ ਦਿੰਦਾ ।

ਕਿਸੇ ਦਾ ਰੱਬ ਬਣ ਜਾਂਦਾ,
ਕਿਸੇ ਦਾ ਬਣਦਾ ਵੈਰੀ ।
ਕਿਸੇ ਨੂੰ ਮਿੱਠਾ ਸਹਿਦ ਲੱਗਦਾ,
ਕਿਸੇ ਨੂੰ ਲੱਗਦਾ ਜ਼ਹਿਰੀ ।

ਕਿਸੇ ਨੂੰ ਮੌਤ ਲੱਗਦਾ,
ਕਿਸੇ ਨੂੰ ਲੱਗੇ ਜ਼ਿੰਦਗੀ ।
ਕੋਈ ਸ਼ਰਾਪ ਮੰਨਦਾ ,
ਕੋਈ ਮੰਨੇ ਰੱਬ ਦੀ ਬੰਦਗੀ ।

ਕਿਸੇ ਦੇ ਨਸੇ ਛੁਡਾ ਦਿੰਦਾ,
ਕਿਸੇ ਨੂੰ ਨਸ਼ੇ ਤੇ ਲਾ ਦਿੰਦਾ ।
ਕਿਸੇ ਨੂੰ ਝੱਲਾ ਬਣਾ ਦਿੰਦਾ ,
ਕਿਸੇ ਨੂੰ ਫਕੀਰੀ ਸਮਾ ਦਿੰਦਾ ।

ਕਿਸੇ ਦੀ ਇੱਜਤ ਬਣਦਾ ,
ਕਿਸੇ ਦੀ ਬਦਨਾਮੀ ਕਰਾ ਦਿੰਦਾ ।
ਕਿਸੇ ਲਈ ਇੰਤਜ਼ਾਰ ਬਣਦਾ
ਕਿਸੇ ਨੂੰ ਰਾਹ ਸਿਵੇਆ ਦੇ ਪਾ ਦਿੰਦਾ,

ਇਹ ਪਿਆਰ ਆ ਕੁਲਵੀਰੇ,
ਸਮਝੇ ਤੋ ਬਾਹਰੇ ।
ਕੋਈ ਹੱਸਦਾ ਰਹਿੰਦਾ ਚਾਰੋ ਪਹਿਰ,
ਕੋਈ ਮੌਤ ਨੂੰ ਵਾਜਾ ਮਾਰੇ ।
ਕੋਈ ਮੌਤ ਨੂੰ ਵਾਜਾ ਮਾਰੇ ।

ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ 98555-29111

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUS Open: Sabalenka, Sakkari face teen challenge in semis
Next articleਲੀਡਰਾਂ ਪਿੱਛੇ ਲੜਨ ਦੀ ਭਰਾਵੋਂ ਹੁਣ ਕੋਈ ਲੋੜ ਨੀ