ਲੋਟੇ

ਸੁਖਵਿੰਦਰ ਸਿੰਘ ਲੋਟੇ

(ਸਮਾਜ ਵੀਕਲੀ)

ਖ਼ੁਦ ਸੁਲਝਾ ਕੇ ਖ਼ੁਦ ਉਲਝਾਈ ਜਾਂਦੇ ਹੋ !
ਐਵੇਂ ਅਪਣਾ ਮਨ ਤੜਫਾਈ ਜਾਂਦੇ ਹੋ !

ਕਿੰਨੇ ਪਿਆਰ ਅਧੂਰੇ ਹੋਏ ਵੇਖ ਲਵੋ,
ਫ਼ਿਰ ਇਸ਼ਕੇ ਦਾ ਰੋਗ ਲਗਾਈ ਜਾਂਦੇ ਹੋ !

ਬਾਗ਼ਾਂ ਅੰਦਰ ਫ਼ੁਁਲ ਖਿਲੇ ਮੁਸਕਾਣ ਲਈ,
ਹਾਰ ਬਣਾ ਕੇ ਗਲ਼ ਵਿਚ ਪਾਈ ਜਾਂਦੇ ਹੋ !

ਮਜ਼ਬੂਰੀ ਦਾ ਲਾਹਾ ਲੈਣਾ ਠੀਕ ਨਹੀਂ,
ਲਾ ਲਾ ਡੰਡੇ ਝੂਠ ਕਹਾਈ ਜਾਂਦੇ ਹੋ !

ਪਁਲੇ ਸਾਡੇ ਹੋਰ ਨਹੀਂ ਬਸ ਕਲਮਾਂ ਨੇ,
ਸਦਕੇ ਜਾਵਾਂ ਪਿਆਰ ਨਿਭਾਈ ਜਾਂਦੇ ਹੋ !

ਸਾਰਾ ਜੀਵਨ ਸਾਥ ਨਿਭਾਇਆ ‘ਕਁਠੇ ਹੀ,
ਫ਼ਿਰ ਵੀ ਦਿਲ ਦੀ ਗਁਲ ਛੁਪਾਈ ਜਾਂਦੇ ਹੋ !

ਰੰਗ ਵਰੰਗੇ ਕਪੜੇ ਪੂਰੇ ਫ਼ਬਦੇ ਨੇ,
ਮਹਿਫ਼ਿਲ ਦੇ ਵਿਚ ਭੀੜ ਜੁਟਾਈ ਜਾਂਦੇ ਹੋ !

ਸੀਨਾ ਸਾਡਾ ਛਲਣੀ ਛਲਣੀ ਕੀਤਾ ਹੈ,
ਅਁਖਾਂ ਰਾਹੀਂ ਤੀਰ ਚਲਾਈ ਜਾਂਦੇ ਹੋ !

ਦਿਲ ਦੇ ਵਿਁਚ ਵਸਾ ਕੇ ਵੇਖੋ ‘ਲੋਟੇ’ ਨੂੰ,
ਗੈਰਾਂ ਉਁਤੇ ਜਾਨ ਲੁਟਾਈ ਜਾਂਦੇ ਹੋ !

 

ਰਮੇਸ਼ਵਰ ਸਿੰਘ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਹਿਮਤ
Next articleਸੈਣੀ ਮਾਰ ਪਰੈਣੀ