(ਸਮਾਜ ਵੀਕਲੀ)
ਐਂਵੇ ਬੱਲੇ-ਬੱਲੇ ਕਰ ਨਾ, ਸਾਹਤਿਕ ਚੋਰਾਂ ਦੀ
ਪਾਉਂਦੇ ਬੁਲਬਲਾਂ ਪਿੱਛੇ ਪੈਲਾਂ, ਕਲਮੀਂ ਮੋਰਾਂ ਦੀ
ਐਂਵੇਂ ਬੱਲੇ-ਬੱਲੇ ਕਰ ਨਾ—————
ਫੋਕੀ ਸ਼ੋਹਰਤ ਖਾਤਿਰ ‘ਕੱਠੇ, ਪਾਲਿਸ਼ ਕਰਨ ਵਜ਼ੀਰਾਂ ਦੀ
ਵੱਗ ਇਕੱਠਾ,ਬਦਬੂ ਮਾਰੇ, ਜਿਉਂ ਖਿੱਦੋ ਗੰਦੀਆਂ ਲੀਰਾਂ ਦੀ
ਇਕ ਦੂਜੇ ਦੀ ਉਸਤਿਤ -ਨਿੰਦਿਆ, ਕਰਦੇ ਰੂੜੀ -ਖ਼ੋਰਾਂ ਦੀ
ਐਂਵੇ ਬੱਲੇ-ਬੱਲੇ ਕਰ ਨਾ, ———- ———-
ਸਾਹਿਤ ਦੁਆਲੇ ਥੋਹਰਾਂ ਏ, ਇਖ਼ਲਾਕ ਨਾ ਕਿਰਦਾਰ ਰਹੇ
ਮੇਰੀ ਭਾਸ਼ਾ,ਮਾਂ-ਬੋਲੀ ਨੂੰ, ਠੱਗ ਬਗ਼ਲ-ਛੁਰੀ ਲੈ ਮਾਰ ਰਹੇ
ਰਖੇਲ਼ ਬਣ ਹੁਣ ਰਹਿ ਗਈ, ਕਲਾ-ਵਿੱਦਿਆ ਜਰ-ਜ਼ੋਰਾਂ ਦੀ
ਐਂਵੇ ਬੱਲੇ-ਬੱਲੇ ਕਰ ਨਾ, — —– ———-
ਗੰਡਾਂ-ਤੁੱਪਾਂ ਨਾਲ਼ ਜੁਗਾੜਾਂ, ਉਚ-ਪੁਰਸਕਾਰ ਹਥਿਆ ਲੈਂਦੇ
ਰਿਸਵਤ, ਤਾਕਤ-ਪੈਸੇ ਨਾਲ਼, ਸ਼ਬਦਾਂ ਦੇ ਵਾਰਿਸ ਢਾਹ ਲੈਂਦੇ
ਜੋ ਖੋਹ ਉੱਚੇ ਅਹੁਦੇ ਪਾ ਲੈਂਦੇ, ਆਸ਼ਿਕ, ਨੱਡੀਆਂ ,ਲੋਰਾਂ ਦੀ
ਐਵੇ ਬੱਲੇ-ਬੱਲੇ ਕਰ ਨਾ, –‘–‘—————-
ਲੰਬੜ ਬਣ-ਬਣ ਘੂਰ ਰਹੇ ਨੇ, ਗਿਰਝਾਂ ਵਾਂਗੂੰ ਆ ਜੁੜਦੇ
ਮੋਹਰੇ ਰਾਜਸੀਂ ਬਦਮਾਸ਼ਾਂ ਦੇ, ਏ ਡਾਂਗਾਂ ਬਿਨ ਨਹੀਂ ਮੁੜਦੇ
ਕਲੀਆਂ ਦੇ ਵਿਉਪਾਰੀਆਂ ਦੀ, ਜੰਗ-ਜ਼ਰਿਆਂ ਪੋਰਾਂ ਦੀ
ਬੱਲੇ-ਬੱਲੇ ਕਰ ਨਾ ,————
ਹੁਣ ਆਵੇ ਮਿੱਤਰ ਮੀਤ ਮੇਰਾ, “ਬਾਲੀ” ਬਣਕੇ ਕਲਮਾਂ ਦਾ
ਸੱਪਾਂ ਦੀਆਂ ਸਿਰੀਆਂ ਮਿੱਧ ਦੇਵੇ, ਬਾਣ ਚਲਾਵੇ ਇਲਮਾਂ ਦਾ
“ਰੇਤਗੜੵ” ਸੱਪਾਂ ਦਿਆਂ ਰੱਸਿਆਂ, ਗੱਲ ਮਟਕਦੀਆਂ ਤੋਰਾਂ ਦੀ
ਐਂਵੇ ਬੱਲੇ ਬੱਲੇ ਕਰ ਨਾ—————-
ਬਲਜਿੰਦਰ ਸਿੰਘ ਬਾਲੀ ਰੇਤਗੜੵ
9465129168 whatsapp
7087629168
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly