(ਸਮਾਜ ਵੀਕਲੀ)
ਯਾਰੋ ਭੀੜ ਵਿੱਚ ਗੁੰਮ ਗਏ, ਘਰਦਿਆਂ ਨੂੰ ਥਿਆਉਂਦੇ ਨਾ।
ਡਿੱਗੇ ਪਏ ਲੋਕਾਂ ਨੂੰ ਰੁਲਦਿਆਂ ਛੱਡ, ਖੜੇ ਕਰ ਕੋਈ ਉਠਾਉਂਦੇ ਨਾ।
ਜਿਨਾਂ ਦਾ ਰੱਖਦੇ ਸੀ ਹਰ ਵਕਤ ਖਿਆਲ, ਕਦੇ ਘੁੱਟ ਪਾਣੀ ਦਾ ਪਿਲਾਉਂਦੇ ਨਾ।
ਜਰਬਾ,ਤਕਸੀਮਾਂ ਸਿਖਾਉਂਦੇ ਰਹੇ ਆਪਣਿਆਂ ਨੂੰ,ਭੁੱਲੀ ਗਿਣਤੀ ਵੀ ਸਿਖਾਉਂਦੇ ਨਾ।
ਸੁਪਨਿਆਂ ਵਿੱਚ ਉੱਡਦੇ ਰਹੀਏ ਅੰਬਰੀ, ਥੱਲੇ ਤੁਰਨ ਦਾ ਵੱਲ ਆਉਂਦਾ ਨਾ।
ਆਪਣਾ ਸਮਝਕੇ ਜਿਹਦੇ ਮਗਰ ਲੱਗ ਤੁਰੀਏ,
ਪੱਲਾ ਸਾਨੂੰ ਫੜਾਉਂਦਾ ਨਾ।
ਨਾ-ਸ਼ੁਕਰੇ ਬੰਦਿਆਂ ਦੀ ਵੀ ਕੀਤੀ ਪੁਸ਼ਤਪਨਾਹੀ
ਪਾਸਾ ਵੱਟ ਕੇ ਲੰਘ ਤੁਰ ਜਾਂਦੇ ਨੇ।
ਆਪਣਿਆਂ ਨਾਲੋਂ ਵੀ ਵੱਧ ਜੀ-ਹਜੂਰੀ ਕੀਤੀ, ਮੂੰਹ ਬਣਾ ਕੇ ਕਿਉਂ ਚਿੜਾਉਂਦੇ ਨੇ।
ਸ਼ੁਕਰ ਐ! ਦਾਤੇ ਦਾ ਜਲਦੀ ਹੀ ਸਮਝਾ ਦਿੱਤਾ,
ਬਾਹਰ ਉਸ ਨੂੰ ਲੱਭਦੇ ਰਹੇ, ਅੰਦਰੋਂ ਹੀ ਉਸਨੂੰ ਪਾ ਲਿੱਤਾ।
ਚਾਨਣ ਹੋ ਗਿਆ ਉਸ ਦੇ ਪ੍ਰਤਾਪ ਦਾ, ਚੁਫੇਰਾ ਸਾਰਾ ਰੁਸ਼ਨਾ ਦਿੱਤਾ।
ਇਲਾਹੀ ਹੁਕਮ ਉਸਦੇ ਨੇ,ਸਾਨੂੰ ਸਿੱਧੇ ਰਾਹ ਪਾ ਦਿੱਤਾ।
ਅਮਰਜੀਤ ਸਿੰਘ ਤੂਰ
ਫੋਨ ਨੰਬਰ :9878469639