ਲਾਹਣਤੀ ਗੰਗੂ

ਧੰਨਾ ਧਾਲੀਵਾਲ

(ਸਮਾਜ ਵੀਕਲੀ)

ਗੰਗੂ ਲਾ ਬੂਹੇ ਦੀ ਕੁੰਡੀ ਕਰਨੀ ਤੇ ਪਛਤਾਉਂਦਾ ਐ।
ਲਾਹਣਤੀ ਬੰਦਾ ਖੁਦ ਮਰਨ ਤੋਂ ਵੇਖੋ ਕਿੰਝ ਘਬਰਾਉਂਦਾ ਐ।

ਗੁਰੂ ਘਰ ਦਾ ਸਾਂ ਰਸੋਈਆ ਕਰ ਬੈਠਾ ਹੁਸ਼ਿਆਰੀ ਮੈਂ।
ਮਾਂ ਗੁਜਰੀ ਤੇ ਲਾਲ ਫੜਾਕੇ ਕਿੱਤੀ ਜਦੋਂ ਗਦਾਰੀ ਮੈਂ।
ਫ਼ਿਕਰਾਂ ਦੇ ਵਿੱਚ ਪਏ ਹੋਏ ਦਾ,ਖ਼ਿਆਲ ਉਡਾਰੀ ਲਾਉਂਦਾ ਐ।
ਗੰਗੂ………………………………………………………………..

ਲਾਲਚ ਦੇ ਵਸ ਪੇਕੇ ਮੈਂ ਤਾਂ ਮੋਹਰਾਂ ਚੋਰੀ ਕਰੀਆਂ ਸੀ।
ਤੋੜ ਦਿੱਤਾ ਭਰੋਸਾ ਖ਼ਬਰਾਂ ਜਿਉਂ ਹੀ ਫੋਲਕੇ ਧਰੀਆਂ ਸੀ।
ਭੁੱਲ ਨੀ ਹੁੰਦਾ ਪਾਪ ਜੋ ਕਰਿਆ ਜੁਗਤਾਂ ਖੂਬ ਲੜਾਉਂਦਾ ਐ।
ਗੰਗੂ………………………………………………………………

ਖੰਡੇ ਦੀ ਬੜੀ ਧਾਰ ਹੈ ਤਿੱਖੀ ਟੋਟੇ ਮੇਰੇ ਕਰ ਦੇਣ ਨਾ।
ਵੱਢਕੇ ਮੈਨੂੰ ਸਿੰਘ ਕੀਤੇ ਫ਼ੇਰ ਕਾਵਾਂ ਅੱਗੇ ਧਰ ਦੇਣ ਨਾ।
ਖੰਭ ਜੇ ਲਾਕੇ ਨੀਂਦਰ ਉੱਡਗੀ ਸੁਪਨਾ ਰੋਜ਼ ਡਰਾਉਂਦਾ ਐ।
ਗੰਗੂ……………………………………………………………

ਦੋ ਜਲਾਦ ਵਜ਼ੀਰ ਮੌਲਵੀ ਸਭ ਦੀ ਆਉਣੀ ਵਾਰੀ ਹੈ।
ਚੱਕਲੋ ਚੱਕਲੋ ਹੋ ਜਾਣੀ ਸਾਡੀ ਤਾਂ ਹੁਣ ਤਿਆਰੀ ਹੈ।
ਧੰਨਿਆਂ ਅੰਤ ਬੁਰਾ ਉਸਦਾ ਜੋ ਦੂਜਿਆਂ ਨੂੰ ਸਤਾਉਂਦਾ ਐ।
ਗੰਗੂ……………………………………………………………

ਧੰਨਾ ਧਾਲੀਵਾਲ

9878235714

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਧੁਨਿਕ ਯੁੱਗ
Next articleਤਰਕਸ਼ੀਲਾਂ ਨੇ ਸਾਰੋਂ ਸਕੂਲ ਵਿਖੇ ਤਰਕਸ਼ੀਲ ਪਰੋਗਰਾਮ ਪੇਸ਼ ਕੀਤਾ