(ਸਮਾਜ ਵੀਕਲੀ)- ਪੰਜਾਬੀ ਸਾਹਿਤ ਸਭਾ ਧੂਰੀ ਦੀ ਇਸ ਵਾਰ ਦੀ ਮਹੀਨਾਵਾਰ ਇਕੱਤਰਤਾ ਹਰ ਵਾਰੀ ਦੀ ਤਰ੍ਹਾਂ ਪਹਿਲੇ ਐਤਵਾਰ 03 ਸਤੰਬਰ 2023 ਨੂੰ ਸਵੇਰੇ 10 ਵਜੇ ਸਭਾ ਦੇ ਆਪਣੇ ਦਫ਼ਤਰ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਕਹਾਣੀ ਗੋਸ਼ਟੀ ਸਮਾਗਮ ਦੇ ਰੂਪ ਵਿੱਚ ਹੋਵੇਗੀ ।
ਸਭਾ ਦੇ ਪ੍ਧਾਨ ਮੂਲ ਚੰਦ ਸ਼ਰਮਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੈਨੇਜਰ ਜਗਦੇਵ ਸ਼ਰਮਾ ਬੁਗਰਾ ਦੀ ਦੂਸਰੀ ਪੁਸਤਕ ” ਗੁਆਚੀਆਂ ਜ਼ਮੀਰਾਂ ” (ਕਹਾਣੀ ਸੰਗ੍ਰਹਿ) ਦੀ ਘੁੰਡ ਚੁਕਾਈ ਕਰਨ ਤੋਂ ਇਲਾਵਾ ਉੱਘੇ ਕਹਾਣੀਕਾਰ ਜਸਵੀਰ ਰਾਣਾ ਅਤੇ ਤਰਲੋਚਨ ਸਿੰਘ ਭੱਟਮਾਜਰਾ ਪੇਪਰ ਪੜ੍ਹਨਗੇ । ਦੂਸਰੇ ਦੌਰ ਵਿੱਚ ਪੇਪਰਾਂ ‘ਤੇ ਸੰਖੇਪ ਬਹਿਸ ਕਰਨ ਤੋਂ ਇਲਾਵਾ ਕਵੀ ਦਰਬਾਰ ਵੀ ਕੀਤਾ ਜਾਵੇਗਾ ਜਿਸ ਵਿੱਚ ਹਾਜ਼ਰ ਕਵੀ, ਗੀਤਕਾਰ ਅਤੇ ਗ਼ਜ਼ਲਗੋ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਪੇਸ਼ ਕਰਨਗੇ।
—————
ਮਰਦੀ ਨੇ ਅੱਕ ਚੱਬਿਆ
ਸ੍ਰਿਸ਼ਟੀ ਦੇ ਸੋਹਣੇ ਬੰਦਿਆਂ ਦੇ,
ਕੰਮ ਵੀ ਨੇ ਸੋਹਣੇ ਚਾਹੀਦੇ ।
ਕਿਸੇ ਮਾਂ ਭੈਣ ਦੇ ਨੈਣੋਂ ਅੱਥਰੂ,
ਕਦੇ ਨਈਂਓਂ ਚੋਣੇ ਚਾਹੀਦੇ ।
ਜੋ ਕੰਮ ਸਰਕਾਰ ਨਹੀਂ ਕਰਦੀ,
ਕੋਈ ਢੱਠਾ ਝੋਟਾ ਕਰ ਸਕਦੈ ;
ਰੁਲ਼ਦੂ ਆਖੇ ਉਹ ਢੱਠੇ ਝੋਟੇ,
ਪਿੰਡ ਪਿੰਡ ਵਿੱਚ ਹੋਣੇ ਚਾਹੀਦੇ ।
ਮੂਲ ਚੰਦ ਸ਼ਰਮਾ ਪ੍ਧਾਨ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
ਸੰਪਰਕ : 99148 36037