ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਪੰਜਾਬ ਸਰਕਾਰ ਵਲੋਂ 15 ਅਕਤੂਬਰ ਨੂੰ ਐਲਾਨੀਆ ਗਈਆਂ ਪੰਚਾਇਤੀ ਚੋਣਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਕਾਰਣ ਅੱਗੇ ਪਾਉਣ ਨੂੰ ਲੈ ਕੇ ਅੱਪਰਾ ਦੇ ਸਮੂਹ ਵਾਲਮੀਕਿ ਜੀ ਭਾਈਚਾਰੇ ਵਲੋਂ ਅੱਜ ਅੱਪਰਾ ਦੀਆਂ ਦੁਕਾਨਾਂ ਸ਼ਾਂਤਮਈ ਤਰੀਕੇ ਨਾਲ ਬੰਦ ਕਰਵਾਈਆਂ ਗਈਆਂ | ਇਸ ਮੌਕੇ ਪ੍ਰਧਾਨ ਦੀਪਕ ਅੱਪਰਾ, ਕੈਸੀਅਰ ਸੁਰਿੰਦਰ ਨਾਹਰ, ਸੈਕਟਰੀ ਸਨੀ ਕਲੀਆਣ,ਕਾਲਾ ਮੰਡੀ,ਸੋਮ ਦੱਤ ਕਲਿਆਣ, ਗੋਰਾ ਸੱਭਰਵਾਲ, ਬਿੰਦਰ ਕਲਿਆਣ, ਸਿਵਮ ਨਾਹਰ, ਦੀਪਕ ਨਾਹਰ, ਕਰਨ ਨਾਹਰ, ਕਾਕਾ, ਧੀਰਜ ਕਲਿਆਣ, ਧਰੁਵ ਕਲਿਆਣ,ਵੇਬਨ ਕਲਿਆਣ ਤੋ ਇਲਾਵਾ ਵੱਡੀ ਗਿਣਤੀ ਵਿੱਚ ਵਾਲਮੀਕੀ ਭਾਈਚਾਰਾ ਸਾਮਲ ਸੀ। ਇਸ ਮੌਕੇ ਬੋਲਦਿਆਂ ਸਮੂਹ ਮੋਹਤਬਰਾਂ ਨੇ ਕਿਹਾ ਕਿ ਪੰਚਾਇਤੀ ਚੋਣਾਂ ਭਗਵਾਨ ਵਾਲਮੀਕੀ ਪ੍ਰਗਟ ਦਿਵਸ ਤੋ ਬਾਅਦ ਕਰਵਾਈਆਂ ਜਾਣ ਤਾ ਜੋ ਵਾਲਮੀਕੀ ਭਾਈਚਾਰਾ ਇਸ ਵਿੱਚ ਹਿੱਸੇਦਾਰੀ ਲੈ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly