ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਸਮਾਜਿਕ ਸਮਾਨਤਾ ਸੰਗਠਨ ਪੰਜਾਬ (ਰਜਿ) ਵੱਲੋਂ ਰੋਪੜ ਜਿਲ੍ਹੇ ਦੀ ਮੀਟਿੰਗ ਸ਼ਹਿਨਾਈ ਪੈਲਸ ਦੇ ਨੇੜੇ ਰੋਪੜ ਵਿਖੇ ਕੀਤੀ ਗਈ। ਜਿਸ ਦੀ ਪ੍ਰਧਾਨਗੀ ਦਰਸ਼ਨ ਸਿੰਘ ਸੰਧੂ ਪ੍ਰਧਾਨ ਸਮਾਜਿਕ ਸਮਾਨਤਾ ਸੰਗਠਨ ਜ਼ਿਲ੍ਹਾ ਰੋਪੜ ਨੇ ਕੀਤੀ। ਮੀਟਿੰਗ ਦੇ ਵਿੱਚ ਚੌਧਰੀ ਖੁਸ਼ੀ ਰਾਮ ਆਈ ਏ ਐਸ ਰਿਟਾ਼ ਪ੍ਰਧਾਨ ਸਮਾਜਿਕ ਸਮਾਨਤਾ ਸੰਗਠਨ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਏ। ਉਹਨਾਂ ਦੇ ਨਾਲ ਕਰਨਲ ਪ੍ਰਿਥਵੀ ਰਾਜਕੁਮਾਰ ਸੀਨੀਅਰ ਵਾਈਸ ਪ੍ਰਧਾਨ ਸਮਾਜਿਕ ਸਮਾਨਤਾ ਸੰਗਠਨ ਅਤੇ ਸੋਮਨਾਥ ਸਿੰਘ ਨਵਾਂ ਸ਼ਹਿਰ ਵਾਈਸ ਪ੍ਰਧਾਨ ਸਮਾਜਿਕ ਸਮਾਨਤਾ ਸੰਗਠਨ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮਦਿਨ ਦੇ ਸੰਬੰਧ ਵਿੱਚ ਰੱਖੀ ਗਈ , ਮੀਟਿੰਗ ਵਿੱਚ ਵਿਸਥਾਰ ਨਾਲ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ਅਤੇ ਉਨਾਂ ਦੇ ਕੀਤੇ ਕੰਮਾਂ ਦੀ ਉੱਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਇਹ ਵੀ ਪ੍ਰਣ ਕੀਤਾ ਗਿਆ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਕੀਤੀ ਮਿਹਨਤ ਨੂੰ ਅਜਾਂਈ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਉਹਨਾਂ ਦੀ ਮੂਵਮੈਂਟ ਨੂੰ ਘਰ ਘਰ ਤੱਕ ਪਹੁੰਚਾਇਆ ਜਾਵੇਗਾ। ਸਮਾਜਿਕ ਸਮਾਨਤਾ ਸੰਗਠਨ ਦਾ ਮੁੱਖ ਮੁੱਦਾ “ਸੰਵਿਧਾਨ ਬਚਾਓ, ਲੋਕਤੰਤਰ ਬਚਾਓ, ਦੇਸ਼ ਬਚਾਓ” ਦੁਹਰਾਇਆ ਗਿਆ। ਮੀਟਿੰਗ ਵਿੱਚ ਸਮਾਜਿਕ ਸਮਾਨਤਾ ਸੰਗਠਨ ਨੂੰ ਅੱਗੇ ਵਧਾਉਣ ਲਈ ਅਗਲੇ ਤਿੰਨ ਮਹੀਨਿਆਂ ਵਿੱਚ ਪਿੰਡਾਂ ਵਿੱਚ ਜਾ ਕੇ 5000 ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਲਈ ਕੰਮ ਕੀਤਾ ਜਾਵੇ। ਮੀਟਿੰਗ ਦੇ ਵਿੱਚ 23 ਮਾਰਚ ਦਿਨ ਐਤਵਾਰ ਨੂੰ ਘੁਡਾਣੀ ਕਲਾ ,ਹਲਕਾ ਪਾਇਲ ਜ਼ਿਲ੍ਹਾ ਲੁਧਿਆਣਾ ਵਿਖੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਨੂੰ ਸਮਰਪਿਤ ਇਕ ਰੋਜ਼ਾ ਕੇਡਰ ਕੈਂਪ ਲਗਾਇਆ ਜਾ ਰਿਹਾ ਹੈ ਉਸ ਨੂੰ ਕਾਮਯਾਬ ਕਰਨ ਦੇ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਚੌਧਰੀ ਖੁਸ਼ੀ ਰਾਮ ਵੱਲੋਂ ਆਪਣੇ ਭਾਸ਼ਣ ਵਿੱਚ ਇਹ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਹਰ ਜਿਲੇ ਦੇ 10-10 ਪਿੰਡਾਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਬਾਬਾ ਸਾਹਿਬ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਵੱਲੋਂ ਸਮਾਜ ਲਈ ਕੀਤੇ ਕੰਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਉਹਨਾਂ ਦੇ ਮਿਸ਼ਨ ਨੂੰ ਅੱਗੇ ਵਧਾਉਣ ਅਤੇ ਮਜਬੂਤ ਕਰਨ ਲਈ ਕੰਮ ਕੀਤਾ ਜਾਵੇਗਾ। ਹਰ ਮੀਟਿੰਗ ਵਿੱਚ 20-20 ਮੈਂਬਰ ਇਨਰੋਲ ਕੀਤੇ ਜਾਣਗੇ ਇਸ ਤਰ੍ਹਾਂ 5000 ਮੈਂਬਰ ਇਨਰੋਲ ਕਰਕੇ ਉਹਨਾਂ ਨੂੰ ਸੰਵਿਧਾਨਿਕ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਦੂਸਰੇ ਕੁਝ ਰਾਜਾਂ ਦੀ ਤਰ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਪੰਜਾਬ ਵਿੱਚ ਮਰਦਮ ਸ਼ੁਮਾਰੀ ਕਰਵਾ ਕੇ ਰਾਖਵਾਂਕਰਨ ਆਬਾਦੀ ਦੇ ਅਨੁਪਾਤ ਅਨੁਸਾਰ ਤੁਰੰਤ ਲਾਗੂ ਕੀਤਾ ਜਾਵੇ। ਮੀਟਿੰਗ ਵਿੱਚ ਕਰਮ ਸਿੰਘ ਰਿਟਾਇਰ ਭਲਾਈ ਅਫਸਰ, ਲਾਭ ਸਿੰਘ ਰਿਟਾਇਰ ਐਸਡੀਓ, ਡਾਕਟਰ ਜਸਪਾਲ ਸਿੰਘ, ਦਰਸ਼ਨ ਸਿੰਘ ਸੰਧੂ, ਦਰਸ਼ਨ ਸਿੰਘ ਸਮਰਾਲਾ, ਤਰਸੇਮ ਸਿੰਘ ਖਰੜ, ਸੰਦੀਪ ਕੁਮਾਰ, ਸਾਬੀ ਜਟਾਣਾ, ਭਗਤ ਸਿੰਘ ਮਲੋਆ, ਪ੍ਰੋਫੈਸਰ ਗੁਰਮੁਖ ਸਿੰਘ,ਪ੍ਰਿੰਸੀਪਲ ਦੇਵਰਾਜ, ਨਿਰਮਲ ਸਿੰਘ, ਛੋਟਾ ਸਿੰਘ ਰਿਟਾਇਰ ਕੋਵਿਡ ਬੈਂਕ, ਸਰਬਜੀਤ ਸਿੰਘ ਰੋਪੜ ,ਗੁਰਮੀਤ ਸਿੰਘ ਭੜੀ, ਸ੍ਰੀਮਤੀ ਸੁਖੀ, ਗਿਆਨੀ ਜਸਵੰਤ ਸਿੰਘ ਚਮਕੌਰ ਸਾਹਿਬ, ਸ਼੍ਰੀਮਤੀ ਮੀਨਾ ਰਾਣੀ, ਗੁਰਮੁਖ ਸਿੰਘ ਢੋਲਣ ਮਾਜਰਾ, ਪ੍ਰੇਮ ਸਿੰਘ ਲੋਹਗੜ, ਸਿਮਰਨਜੀਤ ਕੌਰ , ਬਲਵਿੰਦਰ ਸਿੰਘ ਅਲੀਪੁਰ, ਅਤੇ ਬੇਦ ਪ੍ਰਕਾਸ਼ ਜੀ ਨੇ ਭਾਗ ਲਿਆ। ਅੰਤ ਵਿੱਚ ਦਰਸ਼ਨ ਸਿੰਘ ਸੰਧੂ ਜੀ ਨੇ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੇ ਕਦਮ ਤੇ ਚੱਲਣ ਲਈ ਪ੍ਰੇਰਿਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj