15 ਮਾਰਚ ਲਈ ਵਹੀਰਾਂ ਘੱਤ ਕੇ ਪਹੁੰਚਣਗੇ ਸਾਹਿਬ ਕਾਸ਼ੀ ਰਾਮ ਵਰਕਰ ਅਤੇ ਸਮਰਥਕ -ਪ੍ਰਵੀਨ ਬੰਗਾ
ਬੰਗਾ (ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਜੀ ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆ ਵਿਖੇ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਆਏ ਸਨ। ਉਸ ਉਦਘਾਟਨ ਤੋਂ ਬਾਅਦ ਹੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਬੋਲਦਿਆਂ ਦੱਸਿਆ ਕਿ 15 ਮਾਰਚ 2025 ਨੂੰ ਬਹੁਜਨ ਸਮਾਜ ਪਾਰਟੀ ਇੱਕ ਬਹੁਤ ਵੱਡੇ ਪੱਧਰ ਤੇ ਪੰਜਾਬ ਲੈਵਲ ਦੀ ਪੰਜਾਬ ਬਚਾਓ ਰੈਲੀ ਕਰ ਰਹੀ ਹੈ।ਜਿਸ ਵਿੱਚ ਕਰੀਮਪੁਰੀ ਜੀ ਨੇ ਦੱਸਿਆ ਕਿ ਜਿੰਨੀਂ ਮਿਹਨਤ ਸਾਹਿਬ ਕਾਸ਼ੀ ਰਾਮ ਜੀ ਕਰਦੇ ਸਨ ਉਨ੍ਹਾਂ ਮੁਤਾਬਕ ਹਾਲੇ ਤਕ ਅਸੀਂ ਨਹੀਂ ਕੀਤੀ ਸਾਡੇ ਸਮਾਜ ਦੀ ਇਹ ਬਦਕਿਸਮਤੀ ਹੈ ਕਿ ਸਾਹਿਬ ਸਾਡੇ ਕੋਲੋਂ ਬਹੁਤ ਜਲਦੀ ਤੁਰ ਗਏ। ਉਨ੍ਹਾਂ ਨੇ ਆਪਣੀ ਵਸੀਅਤ ਵਿੱਚ ਇਸ ਤਰ੍ਹਾਂ ਨਹੀਂ ਲਿਖਿਆ ਕਿ ਆਪਣੀ ਜਿੰਨੀ ਜਾਇਦਾਦ ਹੋਵੇ ਪਰਿਵਾਰ ਨੂੰ ਦਿੱਤੀ ਜਾਵੇ ਜਿਸ ਤਰ੍ਹਾਂ ਆਮ ਆਦਮੀ ਕਰਦੇ ਹਨ। ਉਨ੍ਹਾਂ ਨੇ ਆਪਣੀ ਵਸੀਅਤ ਵਿੱਚ ਵੀ ਆਪਣੇ ਸਰੀਰ ਦੀਆਂ ਹੱਡੀਆਂ ਅਤੇ ਸਵਾਹ ਲਖਨਊ ਅਤੇ ਦਿੱਲੀ ਵਿੱਚ ਰੱਖਣ ਲਈ ਕਿਹਾ ਤਾਂ ਕਿ ਮੇਰੇ ਸਮਾਜ ਦੇ ਲੋਕੀ ਮੰਨੂਵਾਦ ਦੀ ਸਵਾਹ ਬਣਾਕੇ ਹੀ ਦਮ ਲੈਣਗੇ। ਉਨ੍ਹਾਂ ਨੇ ਅਨੇਕਾਂ ਕੁਰਬਾਨੀਆਂ ਕਰਕੇ ਸਮਾਜ ਨੂੰ ਇੱਕ ਘਰ ਬਣਾਕੇ ਦਿੱਤਾ ਹੈ ਜਿਸ ਦੀ ਸਾਂਭ ਸੰਭਾਲ ਹੁਣ ਤੁਸਾਂ ਨੇ ਕਰਨੀ ਹੈ। ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਬਹੁਤ ਹੀ ਵਿਸਥਾਰ ਸਾਹਿਤ ਤੁਸੀਂ ਹੁਣ ਸਭ ਪਾਰਟੀਆਂ ਦੇਖ ਲਈਆ ਹਨ ਉਨ੍ਹਾਂ ਨੇ ਦੁੱਖ ਹੀ ਦੁੱਖ ਸਾਡੇ ਪੱਲੇ ਪਾਏ ਹਨ। ਉਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਲੈਕੇ ਪਹੁੰਚਣ ਦੀ ਅਪੀਲ ਵੀ ਕੀਤੀ।ਵੱਡੀ ਤੋਂ ਵੱਡੀ ਗਿਣਤੀ ਵਿੱਚ ਵਰਕਰਾਂ ਅਤੇ ਸਮਰਥਕਾਂ ਨੂੰ ਨਾਲ ਲੈਕੇ 15 ਮਾਰਚ ਨੂੰ ਪੰਜਾਬ ਬਚਾਓ ਰੈਲੀ ਵਿੱਚ ਪੁੱਜਣ ਦੀ ਅਪੀਲ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਬੰਗਾ ਹਲਕੇ ਤੋਂ ਭਾਰੀ ਇਕੱਠ ਰੈਲੀ ਵਿੱਚ ਪਹੁੰਚੇਗਾ। ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਇੰਚਾਰਜ ਹਲਕਾ ਅੰਨਦਪੁਰ ਸਾਹਿਬ ਨੇ 15ਮਾਰਚ ਦੇ ਸਮਾਗਮ ਦੀ ਤਿਆਰੀ ਪਿੰਡ ਪਿੰਡ ਪਹੁੰਚ ਕਰਨ ਦੇ ਨਾਲ ਨਾਲ ਪਿੰਡ ਪੱਧਰ ਦੇ ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦਾ ਸਦਾ ਦਿੰਦੇ ਹੋਏ ਸਰਕਾਰੀ ਜਬਰ ਦੇ ਖਿਲਾਫ਼ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਲੜਾਈ ਨੂੰ ਜਨਤਕ ਅੰਦੋਲਨ ਬਣਾਇਆ ਜਾਵੇਗਾ ਤੇ ਬਹੁਜਨ ਸਮਾਜ ਨੂੰ ਮੋਕਾ ਦੇਕੇ ਜਿਲਾ ਪਰੀਸ਼ਦ ਤੇ ਬਲਾਕ ਸੰਮਤੀਆਂ ਦੀ ਚੋਣਾਂ ਲੜੀਆਂ ਜਾਣਗੀਆਂ ਇਸ ਮੌਕੇ ਮਨੋਹਰ ਕਮਾਮ ਸਾਬਕਾ ਸਰਪੰਚ ਅਤੇ ਸਾਬਕਾ ਜਿਲਾ ਪ੍ਰਧਾਨ, ਜਿਲਾ ਸਕੱਤਰ ਵਿਜੇ ਕੁਮਾਰ ਗੁਣਾਚੌਰ, ਬਸਪਾ ਆਗੂ ਪਰਦੀਪ ਜੱਸੀ, ਸਾਬਕਾ ਪ੍ਰਧਾਨ ਜੈ ਪਾਲ ਸੂੰਡਾ,ਅਸ਼ੋਕ ਕੁਮਾਰ ਸਾਬਕਾ ਸਰਪੰਚ ਅਤੇ ਉਪ ਪ੍ਰਧਾਨ ਹਲਕਾ ਬੰਗਾ, ਚਰਨਜੀਤ ਚੰਨੀ ਯੂਥ ਵਿੰਗ ਦੇ ਆਗੂ, ਕੁਲਦੀਪ ਬਹਿਰਾਮ ਯੂਥ ਆਗੂ ਵਿਜੇ ਮਜਾਰੀ ਸਾਬਕਾ ਪ੍ਰਧਾਨ ਬੰਗਾ, ਸਤਪਾਲ ਰਾਟੈਡਾ ਸਾਬਕਾ ਮੁਲਾਜ਼ਮ ਆਗੂ, ਮਲਕੀਤ ਮੰਢਾਲੀ ਸਾਬਕਾ ਮੁਲਾਜ਼ਮ ਆਗੂ,ਡਾ ਨਿਰੰਜਣ ਪਾਲ ਸਿੰਘ ਸਾਬਕਾ ਐਸ ਐਮ ਓ, ਪ੍ਰਕਾਸ਼ ਚੰਦ ਫਰਾਲਾ, ਗੁਰਦਿਆਲ ਦੋਸਾਂਝ, ਹਰਬਲਾਸ ਮੰਗੂਵਾਲ ਸਪੇਨ , ਭੁਪਿੰਦਰ ਸਿੰਘ ਸਰਪੰਚ ਝਿੰਗੜਾਂ, ਬਖਸ਼ੀਸ਼ ਸਿੰਘ ਭੀਮ ਜੀ ਬਜ਼ੁਰਗ ਬਸਪਾ ਆਗੂ,ਪਰਮਜੀਤ ਮਹਿਰਮਪੁਰੀ ਬਸਪਾ ਆਗੂ , ਗੁਰਦੀਪ ਰਾਮ ਦੀਪਾ ਹੀਉ, ਹਰਬੰਸ ਵਿਰਦੀ, ਚਰਨਜੀਤ ਸਿੰਘ ਨੰਬਰਦਾਰ, ਗਿਆਨੀ ਮੱਖਣ ਸਿੰਘ ਥਾਦੀਆ,ਡਾ ਵਿਜੇ ਕੁਮਾਰ ਮੂਸਾਪੁਰ, ਹਰਮੇਸ਼ ਮੰਡੇਰਾਂ, ਭੁਪਿੰਦਰ ਸਿੰਘ ਬੰਬੇ,ਸੰਤੋਖ ਸਿੰਘ ਥਾਂਦੀਆ, ਲਾਲ ਚੰਦ ਮੂਸਾਪੁਰ,ਸੁਰਜੀਤ ਥਾਂਦੀਆ, ਸੁਰਿੰਦਰ ਕਰਨਾਣਾ ਅਤੇ ਬਹੁਤ ਹੀ ਮਿਹਨਤ ਅਤੇ ਮਿਸ਼ਨਰੀ ਸਾਥੀ ਹਾਜ਼ਰ ਸਨ। ਵਿਧਾਨ ਸਭਾ ਹਲਕਾ ਬੰਗਾ ਦੀ ਪਹਿਲੀ ਵਾਰ ਮੀਟਿੰਗ ਵਿੱਚ ਪੁੱਜਣ ਤੇ ਵਿਧਾਨ ਸਭਾ ਹਲਕਾ ਬੰਗਾ ਦੀ ਲੀਡਰਸ਼ਿਪ ਵਲੋਂ ਪ੍ਰਵੀਨ ਬੰਗਾ ਜੀ ਦੀ ਅਗਵਾਈ ਵਿੱਚ ਸਨਮਾਨ ਕੀਤਾ ਗਿਆ ਮਖਣ ਸਿੰਘ ਥਾਂਦੀਆ ਕਰੀਮਪੁਰੀ ਜੀ ਤੇ ਲੀਡਰਸ਼ਿਪ ਦਾ ਪੁੱਜਣ ਦਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj