ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਜੀ ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆ ਵਿਖੇ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਆਏ ਸਨ। ਉਸ ਉਦਘਾਟਨ ਤੋਂ ਬਾਅਦ ਹੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਬੋਲਦਿਆਂ ਦੱਸਿਆ ਕਿ 15 ਮਾਰਚ 2025 ਨੂੰ ਬਹੁਜਨ ਸਮਾਜ ਪਾਰਟੀ ਇੱਕ ਬਹੁਤ ਵੱਡੇ ਪੱਧਰ ਤੇ ਪੰਜਾਬ ਲੈਵਲ ਦੀ ਪੰਜਾਬ ਬਚਾਓ ਰੈਲੀ ਕਰ ਰਹੀ ਹੈ।ਜਿਸ ਵਿੱਚ ਕਰੀਮਪੁਰੀ ਜੀ ਨੇ ਦੱਸਿਆ ਕਿ ਜਿੰਨੀਂ ਮਿਹਨਤ ਸਾਹਿਬ ਕਾਸ਼ੀ ਰਾਮ ਜੀ ਕਰਦੇ ਸਨ ਉਨ੍ਹਾਂ ਮੁਤਾਬਕ ਹਾਲੇ ਤਕ ਅਸੀਂ ਨਹੀਂ ਕੀਤੀ ਸਾਡੇ ਸਮਾਜ ਦੀ ਇਹ ਬਦਕਿਸਮਤੀ ਹੈ ਕਿ ਸਾਹਿਬ ਸਾਡੇ ਕੋਲੋਂ ਬਹੁਤ ਜਲਦੀ ਤੁਰ ਗਏ। ਉਨ੍ਹਾਂ ਨੇ ਆਪਣੀ ਵਸੀਅਤ ਵਿੱਚ ਇਸ ਤਰ੍ਹਾਂ ਨਹੀਂ ਲਿਖਿਆ ਕਿ ਆਪਣੀ ਜਿੰਨੀ ਜਾਇਦਾਦ ਹੋਵੇ ਪਰਿਵਾਰ ਨੂੰ ਦਿੱਤੀ ਜਾਵੇ ਜਿਸ ਤਰ੍ਹਾਂ ਆਮ ਆਦਮੀ ਕਰਦੇ ਹਨ। ਉਨ੍ਹਾਂ ਨੇ ਆਪਣੀ ਵਸੀਅਤ ਵਿੱਚ ਵੀ ਆਪਣੇ ਸਰੀਰ ਦੀਆਂ ਹੱਡੀਆਂ ਅਤੇ ਸਵਾਹ ਲਖਨਊ ਅਤੇ ਦਿੱਲੀ ਵਿੱਚ ਰੱਖਣ ਲਈ ਕਿਹਾ ਤਾਂ ਕਿ ਮੇਰੇ ਸਮਾਜ ਦੇ ਲੋਕੀ ਮੰਨੂਵਾਦ ਦੀ ਸਵਾਹ ਬਣਾਕੇ ਹੀ ਦਮ ਲੈਣਗੇ। ਉਨ੍ਹਾਂ ਨੇ ਅਨੇਕਾਂ ਕੁਰਬਾਨੀਆਂ ਕਰਕੇ ਸਮਾਜ ਨੂੰ ਇੱਕ ਘਰ ਬਣਾਕੇ ਦਿੱਤਾ ਹੈ ਜਿਸ ਦੀ ਸਾਂਭ ਸੰਭਾਲ ਹੁਣ ਤੁਸਾਂ ਨੇ ਕਰਨੀ ਹੈ। ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਬਹੁਤ ਹੀ ਵਿਸਥਾਰ ਸਾਹਿਤ ਤੁਸੀਂ ਹੁਣ ਸਭ ਪਾਰਟੀਆਂ ਦੇਖ ਲਈਆ ਹਨ ਉਨ੍ਹਾਂ ਨੇ ਦੁੱਖ ਹੀ ਦੁੱਖ ਸਾਡੇ ਪੱਲੇ ਪਾਏ ਹਨ। ਉਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਲੈਕੇ ਪਹੁੰਚਣ ਦੀ ਅਪੀਲ ਵੀ ਕੀਤੀ।ਵੱਡੀ ਤੋਂ ਵੱਡੀ ਗਿਣਤੀ ਵਿੱਚ ਵਰਕਰਾਂ ਅਤੇ ਸਮਰਥਕਾਂ ਨੂੰ ਨਾਲ ਲੈਕੇ 15 ਮਾਰਚ ਨੂੰ ਪੰਜਾਬ ਬਚਾਓ ਰੈਲੀ ਵਿੱਚ ਪੁੱਜਣ ਦੀ ਅਪੀਲ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਬੰਗਾ ਹਲਕੇ ਤੋਂ ਭਾਰੀ ਇਕੱਠ ਰੈਲੀ ਵਿੱਚ ਪਹੁੰਚੇਗਾ। ਇਸ ਮੌਕੇ ਮਨੋਹਰ ਕਮਾਮ ਸਾਬਕਾ ਸਰਪੰਚ ਅਤੇ ਸਾਬਕਾ ਜਿਲਾ ਪ੍ਰਧਾਨ, ਅਸ਼ੋਕ ਕੁਮਾਰ ਸਾਬਕਾ ਸਰਪੰਚ ਅਤੇ ਉਪ ਪ੍ਰਧਾਨ ਹਲਕਾ ਬੰਗਾ, ਚਰਨਜੀਤ ਚੰਨੀ ਯੂਥ ਵਿੰਗ ਦੇ ਆਗੂ, ਵਿਜੇ ਮਜਾਰੀ ਸਾਬਕਾ ਪ੍ਰਧਾਨ ਬੰਗਾ, ਸਤਪਾਲ ਰਾਟੈਡਾ ਸਾਬਕਾ ਮੁਲਾਜ਼ਮ ਆਗੂ, ਮਲਕੀਤ ਮੰਢਾਲੀ ਸਾਬਕਾ ਮੁਲਾਜ਼ਮ ਆਗੂ,ਡਾ ਨਿਰੰਜਣ ਪਾਲ ਸਿੰਘ ਸਾਬਕਾ ਐਸ ਐਮ ਓ, ਪ੍ਰਕਾਸ਼ ਚੰਦ ਫਰਾਲਾ, ਪ੍ਰਕਾਸ਼ ਚੰਦ ਸਾਬਕਾ ਸ਼ਹਿਰ ਪ੍ਰਧਾਨ ਬੰਗਾ,ਭੁਪਿੰਦਰ ਸਿੰਘ ਸਰਪੰਚ ਝਿੰਗੜਾਂ, ਬਖਸ਼ੀਸ਼ ਸਿੰਘ ਭੀਮ ਜੀ ਬਜ਼ੁਰਗ ਬਸਪਾ ਆਗੂ,ਪਰਮਜੀਤ ਮਹਿਰਮਪੁਰੀ ਬਸਪਾ ਆਗੂ , ਗੁਰਦੀਪ ਰਾਮ ਦੀਪਾ ਹੀਉ, ਹਰਬੰਸ ਵਿਰਦੀ, ਚਰਨਜੀਤ ਸਿੰਘ ਨੰਬਰਦਾਰ, ਗਿਆਨੀ ਮੱਖਣ ਸਿੰਘ ਥਾਦੀਆ,ਡਾ ਵਿਜੇ ਕੁਮਾਰ ਮੂਸਾਪੁਰ, ਸੁਰਿੰਦਰ ਕਰਨਾਣਾ ਅਤੇ ਬਹੁਤ ਹੀ ਮਿਹਨਤ ਅਤੇ ਮਿਸ਼ਨਰੀ ਸਾਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj