ਆਨੰਦਪੁਰ ਸਾਹਿਬ ਵਿਖੇ ਪ੍ਰਭ ਆਸਰਾ, ਕੁਰਾਲ਼ੀ ਵੱਲੋਂ ਮੁਫ਼ਤ ਮੈਡੀਕਲ ਕੈਂਪ ਦੀ ਸ਼ੁਰੂਆਤ 15 ਮਾਰਚ ਤੱਕ ਜਾਰੀ ਰਹਿਣੀਆਂ ਸੇਵਾਵਾਂ

ਕੁਰਾਲ਼ੀ, (ਸਮਾਜ ਵੀਕਲੀ)   (ਗੁਰਬਿੰਦਰ ਸਿੰਘ ਰੋਮੀ): ਹੋਲੇ-ਮੁਹੱਲੇ ਮੌਕੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਵਾਨ ਸੰਗਤ ਦੀ ਆਮਦ ਜਾਰੀ ਹੈ। ਜਿਸ ਨੂੰ ਮੁੱਖ ਰੱਖਦਿਆਂ ਸੇਵਾ-ਭਾਵਨਾ ਰੱਖਣ ਵਾਲ਼ੇ ਸ਼ਰਧਾਲੂਆਂ ਅਤੇ ਸੰਸਥਾਵਾ ਵੱਲੋਂ ਆਪੋ-ਆਪਣੇ ਤਰੀਕੇ ਨਾਲ਼ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਸੰਸਥਾ ਪ੍ਰਭ ਆਸਰਾ, ਪਡਿਆਲਾ (ਕੁਰਾਲ਼ੀ) ਵੱਲੋਂ ਬਾਬਾ ਗਾਜੀਦਾਸ ਕਲੱਬ, ਰੋਡਮਾਜਰਾ (ਸੰਚਾਲਕ: ਦਵਿੰਦਰ ਸਿੰਘ ਬਾਜਵਾ) ਦੇ ਸਹਿਯੋਗ ਨਾਲ਼ ਗੁਰੂ ਕਾ ਬਾਗ, ਬੁੱਢਾ ਦਲ ਛਾਉਣੀ, ਸਾਹਮਣੇ ਰੇਲਵੇ ਸਟੇਸ਼ਨ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ ਹੈ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਕੱਲ੍ਹ 11 ਮਾਰਚ ਤੋਂ ਸ਼ੁਰੂ ਹੋਏ ਇਸ ਕੈਂਪ ਵਿੱਚ 15 ਮਾਰਚ ਤੱਕ ਡਾਕਟਰਾਂ, ਪੈਰਾ-ਮੈਡੀਕਲ ਸਟਾਫ਼, ਦਵਾਈਆਂ ਅਤੇ ਐਂਬੂਲੈਂਸਾਂ ਆਦਿ ਸੇਵਾਵਾਂ ਦਾ ਉਚੇਚਾ ਪ੍ਰਬੰਧ ਰਹੇਗਾ। ਜਿਕਰਯੋਗ ਹੈ ਕਿ ਆਪਣੀਆਂ ਮਾਨਵਤਾਵਾਦੀ ਗਤੀਵਿਧੀਆਂ ਲਈ ਪ੍ਰਸਿੱਧ ਸੰਸਥਾ ਪ੍ਰਭ ਆਸਰਾ ਵੱਲੋਂ ਸਿਹਤ ਸੇਵਾਵਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਂਦੀ ਹੈ। ਜਿਸ ਦੇ ਚਲਦਿਆਂ ਸੰਸਥਾ ਵੱਲੋਂ ਪ੍ਰਮਾਤਮਾ ਦੀ ਕਿਰਪਾ ਸਦਕਾ ਬੇਸਹਾਰਾ ਨਾਗਰਿਕਾਂ ਦੇ ਪੁਨਰਵਾਸ ਸਬੰਧੀ ਸੇਵਾਵਾਂ ਦੇ ਨਾਲ਼ ਨਾਲ਼ ਸਮੇਂ ਸਮੇਂ ‘ਤੇ ਐਮਰਜੈਂਸੀ ਸਮਾਜਿਕ ਹਾਲਾਤਾਂ ਦੇ ਆਧਾਰ ‘ਤੇ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਖੇਤੀਬਾੜੀ ਵਿਭਾਗ ਸਮਰਾਲਾ ਨੇ ਕਿਸਾਨਾਂ ਨੂੰ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਅਤੇ ਖੇਤੀ ਖਰਚੇ ਘਟਾਉਣ ਲਈ ਪ੍ਰੇਰਿਤ ਕੀਤਾ
Next articleਦੁੱਖ ਦਾ ਪ੍ਰਗਟਾਵੇ ਲਈ ਪੰਜਾਬੀ ਲਿਖਾਰੀ ਸਭਾ ਦੀ ਮੀਟਿੰਗ