ਲੁੱਟ ਦਾ ਮਾਲ,ਡਾਂਗਾਂ ਦੇ ਭਾਅ

ਅਮਰਜੀਤ ਸਿੰਘ ਤੂਰ
(ਸਮਾਜ ਵੀਕਲੀ)
ਕਿਸੇ ਵੇਲੇ ਸ਼ੇਰ ਦੇ ਮੂੰਹ ਨੂੰ ਖੂਨ ਲੱਗਿਆ,
ਅੱਜ ਕੱਲ ਗਿੱਦੜਾਂ ਤੋਂ ਵੀ ਬੁਰਾ ਹਾਲ ਓਏ।
ਇਨਸਾਫ ਦੀ ਤੱਕੜੀ ਨੂੰ ਛੱਡ ਕੇ ਭੱਜੇ,
ਮਦਦ ਦੇ ਕੇ ਹਾਥੀ ਨੂੰ, ਰਾਜ ਰਹੇ ਭਾਲ ਓਏ।
ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜ ਦਾ ਹੋਕਾ ਦੇਣ ਲੱਗੇ,
ਗੁਰੂ ਗ੍ਰੰਥ, ਗੁਰੂ ਪੰਥ ਦਾ ਨਾਰਾ ਦੇ ਕੇ ਫਸਾਉਂਦੇ ਵਿੱਚ ਜਾਲ ਓਏ।
ਕੀਮਤੀ ਵਸਤਾਂ ਵੋਟਰਾਂ ‘ਚ ਘਰ ਘਰ ਵੰਡ ਕੇ,
ਇੱਕਲੌਤੀ ਸੀਟ ਜਿੱਤ ਕੇ, ਪਾਲਦੇ ਭਰਮਜਾਲ ਓਏ।
ਮਾਇਆਵਤੀ ਨੇ ਵੀ ਠੂਠਾ ਦਿਖਾ ਦਿੱਤਾ,
ਇਕੱਲੇ ਹੀ ਜਿੱਤਾਂਗੇ ਪੰਜਾਬ, ਕਰਾਂਗੇ ਨਿਹਾਲ ਬਈ।
ਸਾਡੀ ਆੜ ਚ ਨਿਸ਼ਾਨੇ ਸੇਧ ਦੇ, ਜਜਮਾਨ ਆਪ ਤਾਂ ਡੁੱਬਿਆ ਤੇ ਸਾਨੂੰ ਵੀ ਡੋਬੂ ਨਾਲ ਬਈ।
ਗੁਰੂ ਸਾਹਿਬਾਂ ਕੁਰਬਾਨੀਆਂ ਦਿੱਤੀਆਂ, ਵੱਡੇ ਪੰਜਾਬ ਲਈ,
ਮੰਗਿਆ ਸੀ ਹਰ ਪਰਿਵਾਰ ਚੋਂ ਵੱਡਾ ਲਾਲ ਬਈ।
ਦਗੇਬਾਜ਼ਾਂ ਗੁਰੂ ਘਰਾਂ ਦੀਆਂ ਗੋਲਕਾਂ ਲੁੱਟੀਆਂ,
ਨਿਜੀ ਜਾਇਦਾਦਾਂ ਬਣਾਈਆਂ ਅਰਬਾਂ-ਖਰਬਾਂ ਨਾਲ ਬਈ।
ਭਾਜਪਾ ਵੀ ਮੂੰਹ ਨ੍ਹੀਂ ਲਾਉਂਦੀ ਇਨ੍ਹਾਂ ਨੂੰ ਹੁਣ,
ਪਰ ਸਿੱਖ ਕੌਮ ਨੂੰ ਅੰਦਰਖਾਤੇ ਕਰਦੀ ਮੰਦਹਾਲ ਓਏ।
ਜੇਲ੍ਹਾਂ ਵਿੱਚ ਡੱਕ ਕੇ ਰੱਖਦੀ ਸ਼ੇਰਾਂ ਨੂੰ,
ਸੌਂਹ ਚੁਕਾ ਕੇ ਐਮਪੀ ਦੀ, ਡੱਕਦੀ ਅੰਦਰ ਅੰਮ੍ਰਿਤਪਾਲ ਓਏ।
ਡੈਮੋਕਰੇਸੀ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ,
ਕਕਾਰਾਂ ਤੋਂ ਰਹਿਤ ਕਰਕੇ, ਭੇਜੇ ਇਮਤਿਹਾਨੀ ਹਾਲ ਓਏ।
ਮਾਸਟਰ ਤਾਰਾ ਸਿੰਘ (ਪੰਡਿਤ)ਪੰਥ ਪ੍ਰਧਾਨ ਰਹੇ ਸਾਲੋ-ਸਾਲ ਓਏ,
ਧਰਮੀ-ਰਾਜਨੀਤੀਵਾਨ ਵੇਚਦੇ, ਡਾਂਗਾਂ ਦੇ ਭਾਅ ਲੁੱਟ ਦਾ ਮਾਲ ਓਏ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ 
ਫੋਨ ਨੰਬਰ  :  9878469639
Previous articleਆਏ ਹਾਏ ਸਰਪੰਚੀ
Next articleਆਪਣੇ ਵਾਰੀ ਚੀਕਦੇ ਆ