(ਸਮਾਜ ਵੀਕਲੀ)-ਮਹਿਤਪੁਰ (ਸੁਖਵਿੰਦਰ ਸਿੰਘ ਖਿੰੰਡਾ) ਦਿਨੋਂ ਦਿਨ ਵਧ ਰਹੀਆਂ ਲੁੱਟਾਂ ਖੋਹਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਪਹਿਲਾਂ ਤਾਂ ਰਾਤ ਦੇ ਟਾਇਮ ਹੀ ਅਜਿਹੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਸਨ ਹੁਣ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ। ਕਿ ਉਨ੍ਹਾਂ ਨੂੰ ਕਿਸੇ ਦਾ ਵੀ ਡਰ ਨਹੀਂ ਰਿਹਾ। ਦਿਨੋਂ ਦਿਨ ਵਧ ਰਹੀਆਂ ਅਜਿਹੀਆਂ ਘਟਨਾਵਾਂ ਤੋਂ ਇਲਾਕੇ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮਹਿਤਪੁਰ ਦੀ ਪੁਲਸ ਨੂੰ ਵੀ ਲੁਟੇਰਿਆਂ ਤੇ ਚੋਰਾਂ ਨੂੰ ਕੋਈ ਡਰ ਨਹੀਂ ਰਹਿ ਗਿਆ। ਕਿਉਂਕਿ ਇਹ ਲੁੱਟਾਂ ਖੋਹਾਂ ਤੇ ਚੋਰੀਆਂ ਦਿਨੋਂ ਦਿਨ ਵਧ ਰਹੀਆਂ ਹਨ ਜਿਸ ਦੀ ਤਾਜ਼ਾ ਉਦਾਹਰਨ ਅੱਜ ਮਹਿਤਪੁਰ ਦੇ ਵਾਸੀ ਸੱਤਪਾਲ (ਨੀਲ ਕੰਠ) ਜ਼ੋ ਆਪਣੀ ਪਤਨੀ ਨਿਰਮਲਾ ਦੇਵੀ ਦੇ ਨਾਲ ਦੋ ਵਜੇ ਦੇ ਕਰੀਬ ਬਾਲੋਕੀ ਤੋਂ ਆ ਰਹੇ ਸਨ ਪਿੰਡ ਝੁੱਗੀਆਂ ਦੇ ਕੋਲ ਬਾਬਾ ਰੋੜੀ ਪੀੜ ਦੀ ਦਰਗਾਹ ਦੇ ਨੇਡ਼ੇ ਤਿੰਨ ਮੋਟਰਸਾਈਕਲ ਸਵਾਰ ਹਥਿਆਰਬੰਦ ਨੌਜਵਾਨਾਂ ਨੇ ਉਨ੍ਹਾਂ ਦੀ ਸਕੂਟਰੀ ਰੋਕ ਲਈ ਸੱਤਪਾਲ ਨੇ ਦੱਸਿਆ ਸਾਨੂੰ ਰੋਕ ਕੇ ਡਰਾ ਧਮਕਾ ਕੇ ਆਈਫੋਨ ਤੇ ਕੁਝ ਨਕਦੀ ਲੈ ਕੇ ਲੁਟੇਰੇ ਫ਼ਰਾਰ ਹੋ ਗਏ। ਇਸ ਮੌਕੇ ਸੱਤਪਾਲ ਨੇ ਦੱਸਿਆ ਕਿ ਅਸੀਂ ਲਿਖਤੀ ਰੂਪ ਵਿੱਚ ਪੁਲੀਸ ਨੂੰ ਇਤਲਾਹ ਦੇ ਦਿੱਤੀ ਗਈ ਹੈ।
3 ਖਿੰਡਾ 02
ਫੋਟੋ ਕੈਪਸਨ:- ਲੁਟੇਰਿਆਂ ਹੱਥੋਂ ਲੁੱਟ ਦਾ ਸ਼ਿਕਾਰ ਹੋਏ ਨੀਲਕੰਠ ਤੇ ਉਸਦੀ ਪਤਨੀ ਨਿਰਮਲਾ ਦੇਵੀ ਹੋਈ ਵਾਰਦਾਤ ਸੰਬੰਧੀ ਜਾਣਕਾਰੀ ਦਿੰਦੇ ਹੋਏ।
ਤਸਵੀਰ ਸੁਖਵਿੰਦਰ ਸਿੰਘ ਖਿੰੰਡਾ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly